ਸੂਤਰਾਂ ਮੁਤਾਬਕ, ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਲਕਸ਼ਰ ਕਮਾਂਡਰ ਸੱਜਾਦ ਅਹਿਮਦ ਮੀਰ ਸੂਰਫ ਅੱਬੂ ਹੈਦਰ ਦੇ ਹੁਕਮਾਂ ‘ਤੇ ਕੁਝ ਲੋਕ ਦੁਕਾਨਦਾਰਾਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਧਕਮੀ ਦੇ ਰਹੇ ਸੀ। ਇਸ ਲਈ ਪੋਸਟਰ ਵੀ ਚਿਪਕਾਏ ਗਏ ਸੀ। ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਬਾਰਾਮੂਲਾ ਜ਼ਿਲ੍ਹੇ ਦੇ ਕਨਿਸਪੋਰਾ ਤੇ ਡਾਂਗਰਪੋਰਾ ‘ਚ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਚਲਾਈ।
ਇਸ ਦੌਰਾਨ ਅੱਠ ਅੱਤਵਾਦੀਆਂ ਨੇ ਸ਼ਨੀਵਾਰ ਨੂੰ ਡਾਂਗਰਪੋਰਾ ‘ਚ ਇੱਕ ਘਰ ‘ਚ ਵੜ੍ਹਕੇ ਗੋਲੀਬਾਰੀ ਦੇ ਮਾਮਲੇ ‘ਚ ਵੀ ਪੁੱਛਗਿੱਛ ਕੀਤੀ। ਅੱਤਵਾਦੀਆਂ ਨੇ ਘਰ ‘ਚ ਵੜ 30 ਮਹੀਨੇ ਦੀ ਬੱਚੀ ਸਣੇ ਚਾਰ ਲੋਕਾਂ ਨੂੰ ਜ਼ਖ਼ਮੀ ਕੀਤਾ ਸੀ। ਐਨਐਸਏ ਅਜੀਤ ਡੋਭਾਲ ਨੇ ਜ਼ਖ਼ਮੀ ਕੁੜੀ ਨੂੰ ਇਲਾਜ ਲਈ ਦਿੱਲੀ ਦੇ ਏਮਜ਼ ‘ਚ ਭੇਜਿਆ ਸੀ।
ਪੁਲਿਸ ਨੇ ਅੱਤਵਾਦੀਆਂ ਕੋਲੋਂ ਕੰਪਿਊਟਰ ਤੇ ਹੋਰ ਸਾਰੀਆਂ ਚੀਜਾਂ ਨੂੰ ਜ਼ਬਤ ਕੀਤਾ ਹੈ। ਇਸ ਤੋਂ ਪਹਿਲਾਂ ਵੀ 5 ਸਤੰਬਰ ਨੂੰ ਭਾਰਤੀ ਸੈਨਾ ਨੇ ਐਲਓਸੀ ਕੋਲੋਂ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।