ਬੀਜ਼ਿੰਗ: ਚੀਨ ਦੇ ਲੋਕਾਂ ਨੇ ਭਾਰਤ ਦੇ ਦੂਜੇ ਚੰਨ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਕੀਤੀ ਹੈ। ਲੋਕਾਂ ਨੇ ਇਸਰੋ ਦੇ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਦੀ ਅਪੀਲ ਕੀਤੀ ਤੇ ਬ੍ਰਹਿਮੰਡ ‘ਚ ਖੋਜ ਜਾਰੀ ਰੱਖਣ ਨੂੰ ਕਿਹਾ ਹੈ। ਚੀਨ ਦੇ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਭਾਰਤ ਦੇ ਮਿਸ਼ਨ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ 7 ਸਤੰਬਰ ਨੂੰ ਜ਼ਮੀਨੀ ਸੰਪਰਕ ਟੁੱਟ ਗਿਆ ਸੀ। ਉਸ ਸਮੇਂ ਉਹ ਚੰਨ ਦੀ ਸਤ੍ਹਾ ਤੋਂ ਸਿਰਫ 2.1 ਕਿਮੀ ਦੀ ਉਚਾਈ ‘ਤੇ ਸੀ।

ਚੀਨ ‘ਚ ਵਧੇਰੇ ਲੋਕਾਂ ਨੇ ਟਵਿਟਰ ‘ਤੇ ਮਾਈਕ੍ਰੋ ਬਲੌਗਿੰਗ ਸਾਈਟ ‘ਸਾਈਨਾ ਵੀਬੋ’ ‘ਤੇ ਭਾਰਤੀ ਵਿਗਿਆਨੀਆਂ ਨੂੰ ਉਮੀਦ ਨਾ ਛੱਡਣ ਨੂੰ ਕਿਹਾ। ਸਰਕਾਰ ਵੱਲੋਂ ਚੱਲ ਰਹੇ ਗਲੋਬਲ ਟਾਈਮਜ਼ ਇੱਕ ਇੰਟਰਨੈਟ ਉਪਭੋਗਤਾ ਦੇ ਹਵਾਲੇ ਨਾਲ ਕਿਹਾ, “ਪੁਲਾੜ ਖੋਜ ‘ਚ ਸਾਰੇ ਮੱਨੁਖ ਸ਼ਾਮਲ ਹਨ। ਇਸ ਨਾਲ ਕੋਈ ਫਰਕ ਨਹੀ ਪੈਂਦਾ ਕਿ ਕਿਹੜੇ ਦੇਸ਼ ਨੂੰ ਕਾਮਯਾਬੀ ਮਿਲੀ, ਇਸ ਨੂੰ ਸਾਡੀ ਤਾਰੀਫ ਮਿਲਣੀ ਚਾਹੀਦੀ ਹੈ ਤੇ ਜੋ ਨਾਕਾਮਯਾਬ ਹੋਏ ਹਨ, ਉਨ੍ਹਾਂ ਦਾ ਵੀ ਹੌਸਲਾ ਵਧਾਉਣਾ ਚਾਹੀਦਾ ਹੈ।”


ਇੰਟਰਨੈੱਟ ‘ਤੇ ਇੱਕ ਵਿਅਕਤੀ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਪੁਲਾੜ ਖੋਜ ਲਈ ਮਹਾਨ ਕੋਸ਼ਿਸ਼ ਤੇ ਤਿਆਗ ਕੀਤਾ ਹੈ। ਕੋਰਾ ਜਿਹੀ ਸਾਈਟ ਝਿਹੁ ‘ਤੇ ਇੱਕ ਵਿਅਕਤੀ ਨੇ ਕਿਹਾ, “ਅਸੀਂ ਸਾਰੇ ਗਟਰ ‘ਚ ਹਾਂ, ਪਰ ਸਾਡੇ ਵਿੱਚੋਂ ਕੁਝ ਲੋਕ ਸਿਤਾਰਿਆਂ ਵੱਲ ਵੇਖ ਰਹੇ ਹਨ ਜੋ ਵੀ ਦੇਸ਼ ਬਹਾਦਰੀ ਨਾਲ ਪੁਲਾੜ ‘ਚ ਖੋਜ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਸਾਡੇ ਵੱਲੋਂ ਸਨਮਾਨ ਦੇ ਹੱਕਦਾਰ ਹਨ।”

ਦੱਸ ਦਈਏ ਕਿ ਮਿਸ਼ਨ ਨੂੰ ਲੈ ਇਸਰੋ ਦੇ ਇੱਕ ਅਧਿਕਾਰੀ ਨੇ ਕਿਹਾ, “ਆਰਬਿਟਰ ਦੇ ਕੈਮਰੇ ਤੋਂ ਭੇਜੀਆਂ ਗਈਆਂ ਤਸਵੀਰਾਂ ਮੁਤਾਬਕ ਇਹ ਤੈਅ ਥਾਂ ਦੇ ਨੇੜੇ ‘ਹਾਰਡ ਲੈਂਡਿੰਗ’ ਸੀ। ਲੈਂਡਰ ਉੱਥੇ ਠੀਕ ਹੈ, ਉਸ ਦੇ ਟੁਕੜੇ ਨਹੀਂ ਹੋਏ। ਉਹ ਝੁਕੀ ਹੋਈ ਸਥਿਤੀ ‘ਚ ਹੈ।”