ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਾ ਪਹਿਲਾ ਪੜਾਅ 11 ਅਪਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੇ ਨਾਲ ਹੀ ਫੇਸਬੁੱਕ ਅਤੇ ਵ੍ਹੱਟਸਐਪ ਦੋ ਵੱਡੇ ਸੋਸ਼ਲ ਮੀਡੀਆ ਪਲੇਟਫਾਰਮ ਹਨ ਜਿਨ੍ਹਾਂ ‘ਤੇ 87,000 ਗਰੁੱਪਸ ਵੱਲੋਂ ਵੋਟਰਾਂ ਨੂੰ ਰਾਜਨੀਤੀਕ ਸੁਨੇਹੇ ਭੇਜ ਪ੍ਰਭਾਵਿਤ ਕੀਤਾ ਜਾ ਰਿਹਾ ਹੈ।
ਵ੍ਹੱਟਸਐਪ ਮੁਤਾਬਕ ਭਾਰਤ ‘ਚ ਇਸ ਪਲੇਟਫਾਰਮ ਦੀ ਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਹਰ ਮਹੀਨੇ 20 ਕਰੋੜ ਨਵੇਂ ਯੂਜ਼ਰਸ ਇਸ ਦਾ ਇਸਤੇਮਾਲ ਕਰਦੇ ਹਨ। ਪਰ ਇਹ ਅੰਕੜੇ ਪਿਛਲੇ ਦੋ ਫਰਵਰੀ 217 ਦੇ ਹਨ, ਕੰਪਨੀ ਨੇ ਦੋ ਸਾਲਾਂ ਤੋਂ ਤਾਜ਼ਾ ਅੰਕੜੇ ਸ਼ੇਅਰ ਨਹੀਂ ਕੀਤੇ।
ਹਾਂਗਕਾਂਗ ਸਥਿਤ ਕਾਊਂਟਰਪੁਆਇੰਟ ਰਿਸਰਚ ਅਨੁਸਾਰ, ਭਾਰਤ ਵਿੱਚ ਅੱਜ 43 ਕਰੋੜ ਸਮਾਰਟਫੋਨ ਉਪਭੋਗਤਾ ਹਨ। ਜੇ ਅਸੀਂ ਇਨ੍ਹਾਂ 'ਚੋਂ ਅੱਧੇ ਨੂੰ ਵੀ ਸਹੀ ਮੰਨੀਏ ਤਾਂ ਵੀ ਰੋਜ਼ਾਨਾ ਤਕਰੀਬਨ 2.2 ਕਰੋੜ ਸਮਾਰਟਫੋਨ ਮਾਲਕ WhatsApp ਵਰਤਦਾ ਹੈ ਅਤੇ ਉਨ੍ਹਾਂ ਤਕ ਮੈਸੇਜ ਪਹੁੰਚਣ ਦਾ ਕੰਮ ਇਹ 87,000 ਗਰੁੱਪ ਕਰਦੇ ਹਨ।
ਰਿਲਾਇੰਸ ਜਿਓ ਦੇ ਨਾਲ, ਡਾਟਾ ਹੋਰ ਸਸਤਾ ਹੋ ਗਿਆ ਹੈ ਅਤੇ ਸਿਆਸੀ ਪਾਰਟੀਆਂ ਨੂੰ ਹੁਣ ਲਾਈਸਟਸਟ੍ਰੀਮ ਰੈਲੀਆਂ, ਪ੍ਰੈਸ ਕਾਂਨਫਰੰਸ ਅਤੇ ਟੀਵੀ ਚਰਚਾਵਾਂ ਵੇਖਣ ਲਈ ਫੇਸਬੁੱਕ ਅਤੇ ਯੂਟਿਊਬ ‘ਤੇ ਵਿਖਾਇਆ ਜਾਂਦਾ ਹੈ।