ਪ੍ਰਿੰਅਕਾ ਨੇ ਕਿਹਾ, ‘ਗੰਨਾ ਕਿਸਾਨਾਂ ਦਾ ਪਰਿਵਾਰ ਦਿਨ ਰਾਤ ਮਹਿਨਤ ਕਰਦਾ ਹੈ। ਪਰ ਯੂਪੀ ਸਰਕਾਰ ਉਨ੍ਹਾਂ ਦੇ ਭੁਗਤਾਨ ਦਾ ਜ਼ਿੰਮਾ ਨਹੀਂ ਲੈਂਦੇ। ਕਿਸਾਨਾਂ ਦਾ 10,000 ਕਰੋੜ ਰੁਪਇਆ ਬਕਾਇਆ ਜਿਸ ਦਾ ਮਤਲਬ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ, ਰੋਟੀ, ਸਹਿਤ ਤੇ ਫਸਲ ਸਭ ਕੁਝ ਠੱਪ। ਇਹ ਧਿਆਨ ਰਹੇ ਕਿ ਚੌਕੀਦਾਰ ਅਮੀਰਾਂ ਦੀ ਡਿਊਟੀ ਕਰਦੇ ਹਨ ਗਰੀਬਾਂ ਦੀ ਪਰਵਾਹ ਨਹੀਂ।”
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ‘ਚ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ ਪ੍ਰਧਾਨ ਮੰਤਰੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ‘ਚੌਕੀਦਾਰ ਚੋਰ ਹੈ’ ਦੇ ਨਾਅਰੇ ਲਗਵਾਏ ਸੀ। ਇਸ ਤੋਂ ਬਾਅਦ ਇਸ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ‘ਮੈਂ ਭੀ ਚੌਕੀਦਾਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਅੱਜ ਮੋਦੀ ਕੈਬਨਿਟ ਦੇ ਬਹੁਤੇ ਮੰਤਰੀ ਅਤੇ ਸੀਨੀਅਰ ਆਗੂ 'ਚੌਕੀਦਾਰ' ਅਖਵਾਉਂਦੇ ਹਨ।