ਸਪਨਾ ਚੌਧਰੀ ਨੇ ਫੜਿਆ ਕਾਂਗਰਸ ਦਾ ਹੱਥ, ਹੇਮਾ ਮਾਲਿਨੀ ਖ਼ਿਲਾਫ਼ ਲੜ ਸਕਦੀ ਹੈ ਚੋਣ
ਏਬੀਪੀ ਸਾਂਝਾ | 24 Mar 2019 10:19 AM (IST)
ਨਵੀਂ ਦਿੱਲੀ: ਹਰਿਆਣਾ ਦੀ ਮਸ਼ਹੂਰ ਕਲਾਕਾਰ ਤੇ ਬਿੱਗ ਬੌਸ ਫੇਮ ਸਪਨਾ ਚੌਧਰੀ ਕਾਂਗਰਸ ‘ਚ ਸ਼ਾਮਲ ਹੋ ਗਈ ਹੈ। ਸਪਨਾ ਨੇ ਦਿੱਲੀ ‘ਚ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਘਰ ‘ਤੇ ਕਾਂਗਰਸ ਦੀ ਮੈਂਬਰਸ਼ਿਪ ਹਾਸ਼ਲ ਕੀਤੀ। ਖ਼ਬਰਾਂ ਨੇ ਕਿ ਕਾਂਗਰਸ ਨੇ ਯੂਪੀ ਦੀ ਮਥੁਰਾ ਲੋਕ ਸਭਾ ਦੀ ਸੀਟ ‘ਤੇ ਸਪਨਾ ਨੂੰ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਲਿਆ ਹੈ। ਯੂਪੀ ਦੀ ਇਸੇ ਸੀਟ ‘ਤੇ ਭਾਜਪਾ ਨੇ ਡ੍ਰੀਮ ਗਰਲ ਹੇਮਾ ਮਾਲਨੀ ਨੂੰ ਦੁਬਾਰਾ ਲੋਕ ਸਭਾ ਟਿਕਟ ਦਿੱਤੀ ਹੈ। ਮਥੁਰਾ ‘ਚ ਜਾਟ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਇਸੇ ਲਈ ਕਾਂਗਰਸ ਨੇ ਸਪਨਾ ਨੂੰ ਮਥੁਰਾ ਦਾ ਟਿਕਟ ਦਿੱਤਾ ਜਾ ਸਕਦਾ ਹੈ ਕਿਉਂਕਿ ਸਪਨਾ ਵੀ ਉਸੇ ਬਰਾਦਰੀ ਨਾਲ ਸਬੰਧਤ ਹੈ। ਸਪਨਾ ਤੇ ਕਾਂਗਰਸ ਦੇ ਕੁਨੈਕਸ਼ਨ ਦੀ ਖ਼ਬਰਾਂ ਤਾਂ ਉਦੋਂ ਤੋਂ ਹੀ ਹੋ ਰਹੀਆਂ ਹਨ ਜਦੋਂ ਤੋਂ ਪਿਛਲੇ ਸਾਲ ਉਹ ਸੋਨੀਆ ਗਾਂਧੀ ਨੂੰ ਮਿਲਣ ਦਾ ਸਮਾਂ ਲੈਣ ਕਾਂਗਰਸ ਦੇ ਦਫ਼ਤਰ ਗਈ ਸੀ ਅਤੇ ਉਸ ਤੋਂ ਬਾਅਦ ਸਪਨਾ ਨੇ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੀ ਖ਼ੂਬ ਤਾਰੀਫ ਕੀਤੀ ਸੀ। ਉਸ ਵਕਤ ਸਪਨਾ ਨੇ ਏਬੀਪੀ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਸੀ, “ਫਿਲਹਾਲ ਮੈਂ ਸਿਆਸਤ ‘ਚ ਨਹੀਂ ਆਵਾਂਗੀ। ਜਦ ਕਿ ਕਾਂਗਰਸ ਪਾਰਟੀ ਲਈ ਪ੍ਰਚਾਰ ਕਰ ਰਹੀ ਹਾਂ ਅਤੇ ਭਵਿੱਖ ‘ਚ ਰਾਜਨੀਤੀ ‘ਚ ਆ ਸਕਦੀ ਹਾਂ।" ਹੁਣ ਇੰਤਜ਼ਾਰ ਸਿਰਫ ਸਪਨਾ ਨੂੰ ਟਿਕਟ ਮਿਲਣ ਦੀ ਤਸਵੀਰ ਅਤੇ ਉਸ ਦਾ ਹੇਮਾ ਮਾਲਿਨੀ ਖਿਲਾਫ ਪ੍ਰਚਾਰ ਕਰਨ ਦਾ ਹੈ। ਦੇਖਦੇ ਹਾਂ ਅੱਗੇ ਭਵਿੱਖ ‘ਚ ਕੀ ਹੁੰਦਾ ਹੈ।