ਤੀਰਥਯਾਤਰੀਆਂ ਨਾਲ ਭਰਿਆ ਟੈਂਪੋ ਟ੍ਰੈਵਲਰ ਖੱਡ 'ਚ ਡਿੱਗਿਆ, ਨੌਂ ਮੌਤਾਂ
ਏਬੀਪੀ ਸਾਂਝਾ | 06 Oct 2018 10:29 AM (IST)
ਉੱਤਰਕਾਸ਼ੀ: ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਹੋਇਆ ਹੈ। ਉੱਤਰਕਾਸ਼ੀ ਵਿੱਚ ਇੱਕ ਟੈਂਪੋ ਟ੍ਰੈਵਲਰ ਡੂੰਘੀ ਖੱਡ ਵਿੱਚ ਡਿੱਗ ਗਿਆ, ਜਿਸ ਕਾਰਨ ਦੋ ਔਰਤਾਂ ਸਮੇਤ ਨੌਂ ਤੀਰਥਯਾਤਰੀਆਂ ਦੀ ਮੌਤ ਹੋਣ ਹੀ ਖ਼ਬਰ ਹੈ। ਮਰਨ ਵਾਲੇ ਸਾਰੇ ਗੁਜਰਾਤ ਨਾਲ ਸਬੰਧਤ ਹਨ ਤੇ ਹਾਦਸੇ ਵਿੱਚ ਪੰਜ ਹੋਰ ਫੱਟੜ ਵੀ ਹੋਏ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਦੇਵੇਂਦਰ ਪਟਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੁੰਗਰ ਨੇੜੇ ਸ਼ਾਮ ਤਕਰੀਬਨ ਚਾਰ ਵਜੇ ਇਹ ਹਾਦਸਾ ਵਾਪਰਿਆ। ਤੀਰਥ ਯਾਤਰੀ ਗੰਗੋਤਰੀ ਜ਼ਿਲ੍ਹੇ ਦੇ ਇੱਕ ਹਿਮਾਲਈ ਗੁਫਾ ਵਿੱਚ ਪ੍ਰਾਰਥਨਾ ਕਰਨ ਤੋਂ ਬਾਅਦ ਵਾਪਸ ਜਾ ਰਹੇ ਸਨ। ਪਟਵਾਲ ਨੇ ਦੱਸਿਆ ਕਿ ਤੀਰਥ ਯਾਤਰੀਆਂ ਨੂੰ ਲਿਜਾ ਰਿਹਾ ਵਾਹਨ 60 ਫੁੱਟ ਡੂੰਘੀ ਖੱਡ ਵਿੱਚ ਡਿੱਗਿਆ ਸੀ। ਹਾਦਸੇ ਵਿੱਚ ਜ਼ਖ਼ਮੀਆਂ ਨੂੰ ਭਟਵਾਰੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਉੱਤਰਕਾਸ਼ੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ।