ਨਵੀਂ ਦਿੱਲੀ: ਤੁਸੀਂ ਆਮ ਤੌਰ 'ਤੇ ਵਿਆਹਾਂ ਵਿੱਚ ਮੁੰਡੇ ਜਾਂ ਕੁੜੀ ਨੂੰ ਬਹੁਤ ਸਾਰੀਆਂ ਰਸਮਾਂ ਨਿਭਾਉਂਦੇ ਵੇਖਿਆ ਹੋਵੇਗਾ। ਇਹ ਵੀ ਵੇਖਿਆ ਹੋਵੇਗਾ ਕਿ ਮੁੰਡਾ ਘੋੜੀ ਚੜ੍ਹ ਕੇ ਜਾਂ ਫਿਰ ਕਾਰ ਵਿੱਚ ਕੁੜੀ ਵਿਆਹੁਣ ਜਾਂਦਾ ਹੈ ਪਰ ਰਾਜਸਥਾਨ ਦੇ ਝੁਨਝੁਨੂ ਇਲਾਕੇ ਵਿੱਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ।
ਇੱਥੇ ਦੇ ਨਵਲਗੜ੍ਹ ਦੀ ਰਹਿਣ ਵਾਲੀ ਇੱਕ ਕੁੜੀ ਘੋੜੀ 'ਤੇ ਸਵਾਰ ਹੋ ਕੇ ਮੁੰਡਾ ਵਿਆਹੁਣ ਨਿਕਲੀ। ਇਸ ਮੌਕੇ 'ਤੇ ਪੂਰੇ ਪਰਿਵਾਰ ਨੇ ਉਸ ਨਾਲ ਡਾਂਸ ਕੀਤਾ। ਕੁੜੀ ਪੇਸ਼ੇ ਤੋਂ ਆਈਓਸੀਐਲ ਅਫਸਰ ਹੈ। ਵਿਆਹ ਦੀ ਇਸ ਰਸਮ ਵਿੱਚ ਨੀਲਮ ਨੇ ਲਾੜੇ ਵਰਗੇ ਕੱਪੜੇ ਪਾਏ ਸਨ।
ਉਨ੍ਹਾਂ ਲਾਲ ਰੰਗ ਦੀ ਸ਼ੇਰਵਾਨੀ ਪਾਈ ਸੀ ਤੇ ਪੱਗ ਵੀ ਬੰਨ੍ਹੀ ਸੀ। ਉਨ੍ਹਾਂ ਇਸ ਪਿੱਛੇ ਕਈ ਕਾਰਨ ਦੱਸੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ 7 ਭੈਣਾਂ ਹਨ ਤੇ ਉਹ ਹਰ ਵਾਰ ਕੁਝ ਵੱਖਰਾ ਕਰਨਾ ਚਾਹੁੰਦੇ ਹਨ।
ਨੀਲਮ ਅੱਗੇ ਦੱਸਦੀ ਹੈ ਕਿ ਮੇਰਾ ਪਰਿਵਾਰ ਇਹ ਮੈਸੇਜ ਦੇਣਾ ਚਾਹੁੰਦਾ ਹੈ ਕਿ ਮੁੰਡਾ ਤੇ ਕੁੜੀ ਵਿੱਚ ਕੋਈ ਫਰਕ ਨਹੀਂ। ਸਾਰਿਆਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਹਨ। ਰਾਜਸਥਾਨ ਵਿੱਚ ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ।