ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਆਈਆਈਐਮ ਰੋਡ ‘ਤੇ ਜੌਗਰਸ ਪਾਰਕ ‘ਚ ਸ਼ੁੱਕਰਵਾਰ ਦੁਪਹਿਰ ਨੂੰ ਹੜਕੰਪ ਮੱਚ ਗਿਆ ਜਦੋਂ ਸੱਤ ਲੋਕ ਇੱਥੇ ਮੌਜੂਦ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ ਅਤੇ ਖੁਦਕੁਸ਼ੀ ਦੀ ਧਮਕੀ ਦੇਣ ਲੱਗੇ। ਇਸ ਤੋਂ ਬਾਅਦ ਨੇੜਲੇ ਲੋਕਾਂ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਟੈਂਕੀ ‘ਤੇ ਚੜ੍ਹੇ ਲੋਕਾਂ ‘ਚ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ ਸ਼ਾਮਲ ਹੈ।


ਇਸ ਪਰਿਵਾਰ ਨੇ ਮੌਕੇ ‘ਤੇ ਸੀਐਮ ਯੋਗੀ ਆਦਿੱਤਿਆ ਨਾਥ ਨੂੰ ਬੁਲਾਉਣ ਦੀ ਮੰਗ ਕੀਤੀ ਹੈ। ਇੱਥੇ ਹਰਦੋਈ ਪੁਲਿਸ ਦੇ ਨਾਲ ਯੋਗੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਪਰਿਵਾਰ ਨੂੰ ਟੈਂਕੀ ‘ਤੇ ਚੜ੍ਹੇ 24 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਇਹ ਲੋਕ ਹਰਦੋਈ ਦੇ ਬੇਹਟਾ ਦੇ ਰਹਿਣ ਵਾਲੇ ਹਨ।



ਦਰਅਸਲ ਚਾਰ ਸਾਲ ਪਹਿਲਾਂ ਇਸ ਪਰਿਵਾਰ ਦਾ ਇੱਕ ਮੁੰਡਾ ਅਗਵਾ ਹੋ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਥਾਣੇ ‘ਚ ਕੀਤੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਤਕ ਆਪਣੀ ਗੱਲ ਪੁਹੰਚਾਉਣ ਲਈ ਇਹ ਰਸਤਾ ਚੁਣਿਆ।