Crime News: ਗਾਜ਼ੀਆਬਾਦ 'ਚ 17 ਅਗਸਤ ਨੂੰ ਖੋਡਾ ਥਾਣਾ ਖੇਤਰ 'ਚ 21 ਸਾਲਾ ਲੜਕੀ ਨੇ ਮੌਤ ਨੂੰ ਗਲੇ ਲਗਾ ਲਿਆ ਸੀ। ਜਿਸ ਤੋਂ ਬਾਅਦ ਹੁਣ ਦੋ ਵੀਡੀਓ ਸਾਹਮਣੇ ਆਈਆਂ ਹਨ। ਇੱਕ ਵੀਡੀਓ ਵਿੱਚ ਲੜਕੀ ਨੇ ਮਰਨ ਤੋਂ ਪਹਿਲਾਂ ਇੱਕ ਸ਼ੀਸ਼ੀ ਵਿੱਚ ਚੂਹੇ ਮਾਰਨ ਵਾਲੀ ਦਵਾਈ ਪੀਤੀ ਹੈ ਅਤੇ ਫਿਰ ਪੱਖੇ ਨਾਲ ਚੁੰਨੀ ਨੂੰ ਬੰਨ੍ਹ ਕੇ ਫਾਂਸੀ ਲਾਈ ਹੈ।


ਮਰਨ ਤੋਂ ਪਹਿਲਾਂ, ਵੀਡੀਓ ਵਿੱਚ ਉਸ ਨੇ ਆਪਣੀ ਮੌਤ ਲਈ ਆਪਣੇ ਬੁਆਏਫ੍ਰੈਂਡ ਨਿਤੇਸ਼ ਨੂੰ ਜ਼ਿੰਮੇਵਾਰ ਠਹਿਰਾਇਆ। ਦੋਸ਼ ਹੈ ਕਿ ਲੜਕੀ ਦਾ ਬੁਆਏਫ੍ਰੈਂਡ ਨਿਤੇਸ਼ ਉਸ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ। ਦੋਸ਼ੀ ਲੜਕੀ ਦੀ ਛੋਟੀ ਭੈਣ 'ਤੇ ਵੀ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ। ਮ੍ਰਿਤਕ ਲੜਕੀ ਦੀ ਭੈਣ ਦੀ ਉਮਰ ਸਿਰਫ 14 ਸਾਲ ਹੈ। ਪੁਲਿਸ ਨੇ ਇਸ ਖੁਦਕੁਸ਼ੀ ਦੇ ਮਾਮਲੇ 'ਚ ਲੜਕੀ ਦੇ ਪ੍ਰੇਮੀ ਨਿਤੇਸ਼ ਨੂੰ ਵੀ ਜੇਲ ਭੇਜ ਦਿੱਤਾ ਹੈ।



ਬੀਤੀ 17 ਅਗਸਤ ਨੂੰ ਵਾਪਰੀ ਇਸ ਘਟਨਾ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਜਦੋਂ ਕਿਸੇ ਤਰ੍ਹਾਂ ਲੜਕੀ ਦੇ ਮੋਬਾਈਲ ਦਾ Lock ਖੋਲ੍ਹਿਆ ਤਾਂ ਉਸ ਵਿੱਚੋਂ ਕੁਝ ਆਡੀਓ ਰਿਕਾਰਡਿੰਗ ਮਿਲੀ। ਇਨ੍ਹਾਂ ਰਿਕਾਰਡਿੰਗਾਂ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਨਿਤੀਸ਼ ਵਲੋਂ ਖੁਦਕੁਸ਼ੀ ਲਈ ਉਕਸਾਇਆ ਜਾ ਰਿਹਾ ਸੀ ਅਤੇ ਬਲੈਕਮੇਲ ਕੀਤਾ ਜਾ ਰਿਹਾ ਸੀ। ਇਸ ਬਲੈਕਮੇਲਿੰਗ ਤੋਂ ਤੰਗ ਆ ਕੇ ਲੜਕੀ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੂੰ ਮ੍ਰਿਤਕਾ ਦੇ ਮੋਬਾਇਲ 'ਚੋਂ ਵੀਡੀਓ ਅਤੇ ਆਡੀਓ ਕਲਿੱਪ ਮਿਲੇ ਹਨ, ਜਿਸ 'ਚ ਉਹ ਆਪਣੇ ਬੁਆਏਫ੍ਰੈਂਡ ਨਿਤੇਸ਼ 'ਤੇ ਗੰਭੀਰ ਦੋਸ਼ ਲਗਾ ਰਹੀ ਹੈ। ਲੜਕੀ ਦੀ ਪਹਿਲੀ ਵੀਡੀਓ 'ਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ, 'ਅੱਜ ਮੇਰੀ ਮੌਤ ਦਾ ਕਾਰਨ ਸਿਰਫ ਤੂੰ ਹੀ ਹੋਵੇਗਾ ਨਿਤੇਸ਼, ਦੇਖੋ ਮੈਂ ਪੱਖਾ ਬੰਦ ਕਰ ਲਿਆ ਹੈ, ਹੁਣ ਮੈਂ ਨਹੀਂ ਬਚਾਂਗੀ।'



ਦੂਜੀ ਵੀਡੀਓ 'ਚ ਲੜਕੀ ਨੇ ਕਿਹਾ ਹੈ, 'ਅੱਜ ਤੂੰ ਮੈਨੂੰ ਕਿਹਾ ਕਿ ਮੇਰਾ ਰੇਪ ਹੋਇਆ ਹੈ, ਮੇਰੇ ਰੇਪ ਨਹੀਂ ਹੋਇਆ, ਮੇਰੇ ਨਾਲ ਅਜੇ ਤੱਕ ਕਿਸੇ ਨੇ ਜ਼ਬਰਦਸਤੀ ਨਹੀਂ ਕੀਤੀ। ਨਿਤੇਸ਼, ਅੱਜ ਤੂੰ ਮੈਨੂੰ ਬਹੁਤ ਗਲਤ ਬੋਲਿਆ, ਹੈ ਅੱਜ ਮੈਂ ਨਹੀਂ ਬਚਾਂਗੀ। ਅੱਜ ਤੂੰ ਮੈਨੂੰ ਬਹੁਤ ਰੁਆਇਆ, ਮੈਂ ਆਖਰੀ ਵਾਰ Sorry ਕਹਿ ਰਹੀ ਹਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਇਹ ਦੇਖ ਲੈ ਚੂਹੇ ਮਾਰਨ ਦੀ ਦਵਾਈ, ਇਸ ਨਾਲ ਮੈਨੂੰ ਬਹੁਤ ਕੁਝ ਹੋ ਸਕਦਾ ਹੈ। 


ਮੌਤ ਦੇ ਛੇ ਦਿਨ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਭ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਲੜਕੀ ਦਾ ਪ੍ਰੇਮੀ ਉਸ ਦੀ ਛੋਟੀ ਧੀ ਨਾਲ ਸਰੀਰਕ ਸਬੰਧ ਬਣਾਉਣ ਲਈ ਲੜਕੀ 'ਤੇ ਦਬਾਅ ਪਾ ਰਿਹਾ ਸੀ। ਲੜਕੀ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਨਿਤੇਸ਼ ਉਨ੍ਹਾਂ ਦੀ ਬੇਟੀ ਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਸੀ।



ਪਿਤਾ ਨੇ ਇਹ ਵੀ ਦੱਸਿਆ ਕਿ ਉਸਨੇ ਆਪਣੀ ਵੱਡੀ ਧੀ ਦੇ ਮੋਬਾਈਲ 'ਚ ਇੱਕ ਆਡੀਓ ਕਲਿੱਪ ਸੁਣੀ ਹੈ ਜਿਸ ਵਿੱਚ ਲੜਕੀ ਦਾ ਬੁਆਏਫ੍ਰੈਂਡ ਨਿਤੇਸ਼ ਉਸ ਦੀ ਛੋਟੀ ਭੈਣ ਨੂੰ ਘਰ ਭੇਜਣ ਲਈ ਕਹਿ ਰਿਹਾ ਹੈ। ਮੁਲਜ਼ਮ ਉਸ ਦੀ ਵੱਡੀ ਧੀ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਪ੍ਰੇਸ਼ਾਨ ਕਰ ਰਿਹਾ ਸੀ। ਇਸੇ ਕਾਰਨ ਉਸ ਨੇ ਫਾਹਾ ਲੈ ਲਿਆ। ਘਰ ਦੇ ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।


ਲੜਕੀ ਦੇ ਮੋਬਾਈਲ ਤੋਂ ਵੀਡੀਓ ਅਤੇ ਆਡੀਓ ਕਲਿੱਪ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਸ ਮਾਮਲੇ 'ਚ 19 ਅਗਸਤ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਥਾਣੇ ਆ ਕੇ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਕੋਲ ਹੁਣ ਮੁਲਜ਼ਮ ਖ਼ਿਲਾਫ਼ ਠੋਸ ਸਬੂਤ ਹਨ। ਹੁਣ ਪੁਲਿਸ ਮੁਲਜ਼ਮ ਖ਼ਿਲਾਫ਼ ਚਾਰਜਸ਼ੀਟ ਤਿਆਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।