NHAI Project in Punjab: ਪੰਜਾਬ ਵਿੱਚ ਪੈਂਡਿੰਗ ਪਏ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਲਈ ਹੁਣ ਪ੍ਰਧਾਨ ਮੰਤਰ ਨਰੇਂਦਰ ਮੋਦੀ ਆਪ ਅੱਗੇ ਆ ਗਏ ਹਨ। ਸੂਬੇ ਵਿੱਚ ਨੈਸ਼ਨਲ ਹਾਈਵੇ ਬਣਾਉਣ ਲਈ ਪੈ ਰਹੇ ਅੜਿੱਕੇ ਦੂਰ ਕਰਨ ਦੇ ਲਈ ਕਮਾਨ ਪੀਐਮ ਨਰੇਂਦਰ ਮੋਦੀ ਸਾਂਭ ਲਈ ਹੈ। ਜਿਸ ਤਹਿਤ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਨਗੇ।


 ਇਸ ਮੀਟਿੰਗ ਵਿੱਚ ਦਿੱਲੀ- ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਸਣੇ ਉਹ ਅੱਠ ਪ੍ਰਾਜੈਕਟ ਸ਼ਾਮਲ ਹਨ ਜਿਨ੍ਹਾਂ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਰੱਦ ਕਰਨ ਦੀ ਧਮਕੀ ਦਿੱਤੀ ਹੈ। ਇਹ ਮੀਟਿੰਗ 31 ਅਗਸਤ ਨੂੰ ਦਿੱਲੀ ਵਿੱਚ ਹੋਣ ਦੀ ਸੰਭਾਵਨਾ ਹੈ ਜਿਸ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। 


 




ਜਾਣਕਾਰੀ ਅਨੁਸਾਰ ਦਿੱਲੀ-ਅੰਮ੍ਰਿਤਸਰ- ਕੱਟੜਾ ਐਕਸਪੈਂਸਵੇਅ ਕੇਂਦਰ ਸਰਕਾਰ ਦੀਆਂ ਮੁੱਖ ਯੋਜਨਾਵਾਂ ਵਿੱਚੋਂ ਇੱਕ ਹੈ ਜਿਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਨਜ਼ਰ ਰੱਖ ਰਹੇ ਹਨ। ਇਹ ਪ੍ਰਾਜੈਕਟ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ ਵਿੱਚੋਂ ਲੰਘਣਾ ਹੈ ਜਿਸ ਲਈ ਸਭ ਤੋਂ ਵੱਧ ਸਮੱਸਿਆਵਾਂ ਪੰਜਾਬ ਵਿੱਚ ਆ ਰਹੀਆਂ ਹਨ। ਇਹ ਪ੍ਰਾਜੈਕਟ ਤਕਰੀਬਨ 670 ਕਿਲੋਮੀਟਰ ਲੰਮਾ ਹੈ ਤੇ ਇਸ ਪ੍ਰਾਜੈਕਟ 'ਤੇ ਬਾਕੀ ਸੂਬਿਆਂ ਵਿੱਚ ਤਾਂ ਕੰਮ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਹੈ ਪਰ ਪੰਜਾਬ ਵਿਚਲੇ 396 ਕਿਲੋਮੀਟਰ ਦਾ ਕੰਮ ਹਾਲੇ ਲਟਕਿਆ ਪਿਆ ਹੈ।  



ਦਿੱਲੀ-ਕੱਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ 670 ਕਿਲੋਮੀਟਰ ਦਾ ਹੈ, ਜਿਸ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬ ਦਾ ਹੈ। ਪੰਜਾਬ ਵਿੱਚ ਇਹ ਐਕਸਪ੍ਰੈਅ ਵੇਅ ਤਕਰੀਬਨ 396 ਕਿਲੋਮੀਟਰ ਖੇਤਰ ਵਿਚ ਲੰਘੇਗਾ ਜਿਸ ਵਿੱਚ ਸਿੱਧੇ ਤੌਰ 'ਤੇ 297 ਕਿਲੋਮੀਟਰ ਦਿਲੀ-ਕੱਟੜਾ ਐਕਸਪ੍ਰੈਸਵੇਅ ਦਾ ਸਿੱਧਾ ਹਿੱਸਾ ਤੇ 99 ਕਿਲੋਮੀਟਰ ਇਸ ਨੂੰ ਅੰਮ੍ਰਿਤਸਰ ਤੱਕ ਜੋੜਨ ਦਾ ਹਿੱਸਾ ਸ਼ਾਮਲ ਹੈ। 


 




ਇਹ ਪ੍ਰਾਜੈਕਟ ਦਾ ਐਟਰੀ ਪੁਆਇੰਟ ਪਾਤੜਾਂ ਹੋਵੇਗਾ। ਇਹ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਨਿਕਲੇਗਾ ਜਿਸ ਲਈ ਵੱਡੇ ਸ਼ਹਿਰਾਂ ਵਿੱਚ ਐਟਰੀ ਤੇ ਐਗਜਿਟ ਪੁਆਇੰਟ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਦਾ 50 ਫੀਸਦੀ ਕੰਮ ਹਾਲੇ ਬਕਾਇਆ ਹੈ। ਇਸ ਸਬੰਧੀ ਬਹੁਤ ਸਾਰੀਆਂ ਥਾਵਾਂ 'ਤੇ ਜ਼ਮੀਨ ਐਕੁਆਇਰ ਹੋ ਗਈ ਹੈ ਪਰ ਕਿਸਾਨਾਂ ਨੇ ਹਾਲੋ ਕਬਜ਼ਾ ਨਹੀਂ ਛਡਿਆ ਹੈ। 



ਕਿਸਾਨਾਂ ਤੇ ਸਰਕਾਰ ਵਿਚਾਲੇ ਜ਼ਮੀਨ ਐਕੁਆਇਰ ਕਰਨ ਦੇ ਰੇਟ ਨੂੰ ਲੈ ਕੇ ਵਿਵਾਦ ਹੈ। ਪਟਿਆਲਾ ਵਿੱਚ ਕੰਮ ਪੂਰਾ ਹੋ ਗਿਆ ਹੈ ਪਰ ਬਾਕੀ ਥਾਵਾਂ 'ਤੇ ਕਿਸਾਨ ਚਾਹੁੰਦੇ ਹਨ ਕਿ ਉਨ੍ਹਾਂ ਨੂੰ 2013 ਵਿੱਚ ਜ਼ਮੀਨ ਐਕੁਆਇਰ ਕਰਨ ਲਈ ਬਣੇ ਐਕਟ ਤਹਿਤ ਜ਼ਮੀਨ ਦੀ ਕੀਮਤ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਮੁੜ ਵਸੇਬਾ ਕਰ ਸਕਦਾ।