ਨਵੀਂ ਦਿੱਲੀ: ਦਿੱਲੀ ਵਿੱਚ ਅੱਜ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਦੀ ਕੀਮਤ 80.43 ਰੁਪਏ ਤੇ ਡੀਜ਼ਲ ਦੀ ਕੀਮਤ 80.53 ਰੁਪਏ ਹੈ। ਲਗਾਤਾਰ 21 ਦਿਨ ਕੀਮਤਾਂ ਵਧਣ ਤੋਂ ਬਾਅਦ ਅੱਜ ਮਿਲੀ ਰਾਹਤ: ਸਰਕਾਰੀ ਤੇਲ ਕੰਪਨੀਆਂ ਨੇ ਇਸ ਮਹੀਨੇ ਲਗਾਤਾਰ 21 ਦਿਨ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਪਿਛਲੇ ਐਤਵਾਰ ਨੂੰ ਕੀਮਤਾਂ ਵਿੱਚ ਵਾਧੇ ਵਿੱਚ ਇੱਕ ਬ੍ਰੇਕ ਲਿਆ ਪਰ ਕੱਲ੍ਹ ਯਾਨੀ ਸੋਮਵਾਰ ਨੂੰ ਫਿਰ ਵਾਧਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੱਲ੍ਹ ਕਾਂਗਰਸ ਨੇ ਸਖਤ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਬਾਅਦ ਅੱਜ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜਾਣੋ ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕੀ ਹਨ:
ਸ਼ਹਿਰ ਦਾ ਨਾਂ ਪੈਟਰੋਲ / ਰੁਪਏ ਲਿਟਰ ਡੀਜ਼ਲ/ ਰੁਪਏ ਲੀਟਰ
ਦਿੱਲੀ 80.43 80.53
ਮੁੰਬਈ 87.19 78.83
ਚੇਨਈ 83.63 77.72
ਕੋਲਕਾਤਾ 82.10 75.64
ਨੋਇਡਾ 81.08 72.59
ਰਾਂਚੀ 80.29 76.51
ਬੰਗਲੁਰੂ 83.04 76.58
ਪਟਨਾ 83.31 77.40
ਚੰਡੀਗੜ੍ਹ 77.41 71.98
ਲਖਨਊ 80.98 72.49
  ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904