ਇਸ ਦੇ ਨਾਲ ਹੀ ਸੋਮਵਾਰ ਨੂੰ ਮੌਸਮ ਵਿਭਾਗ ਨੇ ਕਿਹਾ ਸੀ ਕਿ ਅਗਲੇ ਦੋ ਘੰਟਿਆਂ ਵਿੱਚ ਦਿੱਲੀ ਦਾ ਮੌਸਮ ਤੇਜ਼ੀ ਨਾਲ ਬਦਲ ਜਾਵੇਗਾ। ਚਰਖੀ ਦਾਦਰੀ, ਬਾਵਲ, ਬਰਸਾਨਾ, ਦੇਗ, ਕਰਨਾਲ, ਸ਼ਾਮਲੀ, ਮੁਜ਼ੱਫਰਨਗਰ, ਡੇਰਾਮੰਡੀ ਦੇ ਨੇੜਲੇ ਇਲਾਕਿਆਂ ਵਿੱਚ 20-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਦੱਸ ਦਈਏ ਕਿ ਸ਼ਨੀਵਾਰ ਨੂੰ ਵੀ ਮੌਸਮ ਵਿਭਾਗ ਨੇ ਤੇਜ਼ ਹਵਾ ਨਾਲ ਮੀਂਹ ਦਾ ਅਲਰਟ ਜਾਰੀ ਕੀਤਾ ਸੀ।
ਸਮੇਂ ਤੋਂ ਪਹਿਲਾਂ ਮੌਨਸੂਨ ਦੀ ਐਂਟਰੀ:
ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਹੀ ਬੱਦਲ ਦਿੱਲੀ ਵਿੱਚ ਦਾਖਲ ਹੋਏ ਸੀ। ਇਸ ਕਾਰਨ ਦਿੱਲੀ ਵਿਚ ਕਈ ਥਾਂਵਾਂ ‘ਤੇ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਮੌਨਸੂਨ 27 ਜੂਨ ਤੱਕ ਪਹੁੰਚਦਾ ਹੈ। ਪਰ ਇਸ ਵਾਰ ਇਹ ਪਹਿਲਾਂ ਹੀ ਇੱਥੇ ਆ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904