ਨਵੀਂ ਦਿੱਲੀ: ਭਾਰਤ ‘ਤੇ ਅੱਤਵਾਦੀ ਹਮਲੇ ਦੀ ਸਾਜਿਸ਼ (Planing Terror attack in India) ਦਾ ਖੁਲਾਸਾ ਹੋਇਆ ਹੈ। ਸੂਤਰਾਂ ਤੋਂ ਮਿਲੀ ਖ਼ਬਰਾਂ ਮੁਤਾਬਕ, ਸੁਰੱਖਿਆ ਏਜੰਸੀਆਂ ਨੇ ਦੱਸਿਆ ਕਿ ਮਲੇਸ਼ੀਆ (Malaysian militant group) ਵਿੱਚ ਭਾਰਤੀ ਸ਼ਹਿਰਾਂ ‘ਤੇ ਅੱਤਵਾਦੀ ਹਮਲਾ ਕਰਨ ਦੀ ਸਾਜਿਸ਼ ਰਚੀ ਗਈ ਸੀ। ਇਸ ਦਾ ਖੁਲਾਸਾ ਇਸਲਾਮਿਕ ਧਾਰਮਿਕ ਨੇਤਾ ਜ਼ਾਕਿਰ ਨਾਈਕ (Zakir Naik) ਅਤੇ ਰੋਹਿੰਗਿਆ ਅੱਤਵਾਦੀ ਸੰਗਠਨ ਵਿਚਾਲੇ ਦੋ ਲੱਖ ਡਾਲਰ ਦੇ ਲੈਣ-ਦੇਣ ਤੋਂ ਬਾਅਦ ਹੋਇਆ।
ਔਰਤਾਂ ਨੂੰ ਮਿਆਂਮਾਰ ਵਿੱਚ ਅੱਤਵਾਦੀ ਹਮਲਿਆਂ ਦੀ ਸਿਖਲਾਈ ਦਿੱਤੀ ਗਈ ਸੀ
ਇਸ ਖੁਲਾਸੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਿਆਂਮਾਰ ਵਿੱਚ ਔਰਤਾਂ ਨੂੰ ਅੱਤਵਾਦੀ ਹਮਲਿਆਂ ਦੀ ਸਿਖਲਾਈ ਦਿੱਤੀ ਗਈ ਸੀ। ਉਨ੍ਹਾਂ ਦੀ ਯੋਜਨਾ ਅਗਲੇ ਕੁਝ ਹਫਤਿਆਂ ਵਿੱਚ ਅਯੁੱਧਿਆ, ਬੋਧਗਯਾ, ਪੰਜਾਬ ਅਤੇ ਸ੍ਰੀਨਗਰ ਵਿੱਚ ਅੱਤਵਾਦੀ ਹਮਲੇ ਕਰਨ ਦੀ ਸੀ। ਰਾਅ (ਰਿਸਰਚ ਐਨਾਲਿਸਿਸ ਵਿੰਗ) ਨੇ ਇਨ੍ਹਾਂ ਇਨਪੁਟਸ ਨੂੰ ਦਿੱਲੀ ਪੁਲਿਸ ਨੂੰ ਭੇਜਿਆ। ਇਹ ਇਨਪੁਟ ਦਿੱਲੀ ਪੁਲਿਸ ਤੋਂ ਇਲਾਵਾ ਕਈ ਸ਼ਹਿਰਾਂ ਦੀ ਪੁਲਿਸ ਨੂੰ ਵੀ ਭੇਜੀ ਗਈ।
Farmers hunger Strike: ਸੋਮਵਾਰ ਨੂੰ ਕਿਸਾਨਾਂ ਦੀ ਭੁੱਖ ਹੜਤਾਲ, ਅੰਦੋਲਨ ਨੂੰ ਤੇਜ਼ ਕਰਨ ਲਈ ਕਿਸਾਨਾਂ ਦੀ ਕੋਸ਼ਿਸ਼, ਕੇਜਰੀਵਾਲ ਵੀ ਹੋਣਗੇ ਸ਼ਾਮਲ
ਪੀਐਫਆਈ ਵੀ ਕਰ ਰਿਹਾਂ ਰੋਹਿੰਗਿਆ ਨੇਤਾਵਾਂ ਦੀ ਮਦਦ
ਸੂਤਰਾਂ ਦੀ ਮੰਨਿਏ ਤਾਂ ਇਸ ਇਨਪੁਟ ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਜ਼ਾਕਿਰ ਨਾਇਕ ਅਤੇ ਕੁਝ ਰੋਹਿੰਗੀ ਨੇਤਾਵਾਂ ਦੇ ਨਾਲ ਭਾਰਤ ਦੇ ਕੁਝ ਸ਼ਹਿਰਾਂ ‘ਤੇ ਹਮਲੇ ਦੀ ਯੋਜਨਾ ਹੈ। ਇਸ ਦੇ ਲਈ ਜ਼ਾਕਿਰ ਨਾਇਕ ਦੇ ਖਾਤੇ ਤੋਂ ਦੋ ਲੱਖ ਡਾਲਰ ਵੀ ਭੇਜੇ ਗਏ ਹਨ।
ਇਸ ਤੋਂ ਇਲਾਵਾ ਦੱਖਣੀ ਭਾਰਤ ਦੇ ਇੱਕ ਵਪਾਰੀ ਦੇ ਵੀ ਇਸ ਸਾਜਿਸ਼ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇੱਕ ਔਰਤ ਅੱਤਵਾਦੀ ਜੋ ਸ਼ਾਇਦ ਫਿਦਾਈਨ ਹੋ ਸਕਦੀ ਹੈ ਦੀ ਵੀ ਭੂਮਿਕਾ ਹੈ। ਇਹ ਘਟਨਾ 26 ਜਨਵਰੀ ਤੋਂ ਪਹਿਲਾਂ ਹੋਣ ਦੀ ਉਮੀਦ ਹੈ। ਇਸਦੇ ਨਾਲ ਹੀ ਦੂਜੇ ਇਨਪੁਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੀਐਫਆਈ ਵੀ ਇਨ੍ਹਾਂ ਰੋਹਿੰਗਿਆ ਨੇਤਾਵਾਂ ਦੀ ਮਦਦ ਕਰ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ‘ਤੇ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼, ਨੇਤਾਵਾਂ ਦਾ ਕਨੈਕਸ਼ਨ, ਔਰਤਾਂ ਨੂੰ ਦਿੱਤੀ ਟ੍ਰੇਨਿੰਗ
ਏਬੀਪੀ ਸਾਂਝਾ
Updated at:
14 Dec 2020 05:57 AM (IST)
ਸੂਤਰਾਂ ਮੁਤਾਬਕ ਇਸ ਅੱਤਵਾਦੀ ਹਮਲੇ ਦੀ ਯੋਜਨਾ ਮਲੇਸ਼ੀਆ ਵਿੱਚ ਕੀਤੀ ਗਈ ਸੀ। ਜ਼ਾਕਿਰ ਨਾਇਕ ਕੁਝ ਰੋਹਿੰਗਿਆ ਨੇਤਾਵਾਂ ਦੇ ਨਾਲ ਭਾਰਤ ਵਿੱਚ ਹਮਲੇ ਦੀ ਸਾਜਿਸ਼ ਰੱਚੀ ਜਾ ਰਹੀ ਹੈ।
- - - - - - - - - Advertisement - - - - - - - - -