ਮੁੰਬਈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੋ ਲੋਕ ਅੰਨਦਾਤਾ ਨੂੰ ਅੱਤਵਾਦੀ ਕਹਿ ਰਹੇ ਹਨ। ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ। ਮੁੱਖ ਮੰਤਰੀ ਨੇ ਕਿਹਾ ਦੇਵੇਂਦਰ ਫਡਨਵੀਸ ਕਹਿੰਦੇ ਹਨ ਕਿ ਮਹਾਰਾਸ਼ਟਰ 'ਚ ਅਣਐਲਾਨੀ ਐਮਰਜੈਂਸੀ ਹੈ। ਊਧਵ ਠਾਕਰੇ ਨੇ ਪੁੱਛਿਆ ਕਿ ਦਿੱਲੀ 'ਚ ਕੀ ਹੋ ਰਿਹਾ ਹੈ? ਤੁਸੀਂ ਅੰਨਦਾਤਾ ਨੂੰ 'ਅੱਤਵਾਦੀ' ਕਹਿ ਰਹੇ ਹੋ।


ਮਹਾਰਾਸ਼ਟਰ ਸਰਕਾਰ ਸਾਰੇ ਮੋਰਚਿਆਂ 'ਤੇ ਫੇਲ੍ਹ-ਫਡਨਵੀਸ

ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਦੇਵੇਂਦਰ ਫਡਨਵੀਸ ਨੇ ਊਧਵ ਠਾਕਰੇ ਸਰਕਾਰ 'ਤੇ ਹਰ ਮੋਰਚੇ 'ਤੇ ਫੇਲ੍ਹ ਰਹਿਣ ਤੇ ਇਸ ਵਿਸ਼ੇ 'ਤੇ ਬਹਿਸ ਤੋਂ ਬਚਣ ਦੇ ਇਲਜ਼ਾਮ ਲਾਏ। ਵਿਧਾਨ ਸਭਾ ਦਾ ਦੋ ਦਿਨਾਂ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਫਡਨਵੀਸ ਨੇ ਦਾਅਵਾ ਕੀਤਾ ਕਿ ਇਹ ਦਰਅਸਲ ਇਕ ਦਿਨਾਂ ਸੈਸ਼ਨ ਹੀ ਹੈ। ਜਿਸ 'ਚ ਮੰਗਾਂ ਨੂੰ ਪਾਸ ਕਰਨ ਲਈ ਸਿਰਫ਼ ਛੇ ਘੰਟਿਆਂ ਦਾ ਸਮਾਂ ਮਿਲੇਗਾ।

ਭਗਵੰਤ ਮਾਨ ਵੱਲੋਂ ਕੈਪਟਨ 'ਤੇ ਤਿੱਖੇ ਤਨਜ, ਕੀ ਮੁੱਖ ਮੰਤਰੀ ਕੋਲ ਹੈ ਕੋਈ ਜਵਾਬ?

ਖੇਤੀ ਕਾਨੂੰਨਾਂ ਖਿਲਾਫ਼ ਅਕਾਲੀ ਦਲ ਦਾ ਵੱਡਾ ਐਲਾਨ, ਮਿੱਥਿਆ 14 ਦਸੰਬਰ ਦਾ ਦਿਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ