ਪਰਮਜੀਤ ਸਿੰਘ 


ਨਵੀਂ ਦਿੱਲੀ: ਦਿੱਲੀ ਦੀ ਸਰਹੱਦ 'ਤੇ ਕਿਸਾਨ ਅੰਦੋਲਨ ਸਿਖਰ 'ਤੇ ਹੈ। ਹਰ ਵਰਗ ਵੱਲੋਂ ਇਸ ਅੰਦੋਲਨ। ਚ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਹੈ। ਰੋਜ਼ਾਨਾ ਕਈ ਨਵੇਂ ਰੰਗ ਇਸ ਅੰਦੋਲਨ 'ਚ ਵੇਖਣ ਨੂੰ ਮਿਲ ਰਹੇ ਹਨ। ਮੁੱਖ ਸਟੇਜ ਤੋਂ ਮਹਿਜ਼ ਕੁਝ ਕੁ ਕਦਮਾਂ ਦੀ ਦੂਰੀ 'ਤੇ ਪੰਜਾਬ ਦੇ ਨਾਮਵਰ ਪਲੇਅਰਸ ਵੱਲੋਂ ਟ੍ਰਾਲੀ ਦੇ ਨਾਲ ਤਰਪਾਲ ਪਾ ਇਕ ਆਰਜ਼ੀ ਜਿੰਮ ਬਣਾਇਆ ਗਿਆ ਹੈ ਜਿੱਥੇ ਖਿਡਾਰੀ ਰੋਜ਼ਾਨਾ ਮਿਹਨਤ ਕਰਦੇ ਹਨ।



ਖਿਡਾਰੀਆਂ ਦਾ ਮੰਨਣਾ ਹੈ ਕਿ ਇਸ ਅੰਦੋਲਨ 'ਚ ਪੁਲਿਸ ਨਹੀਂ ਤਾਇਨਾਤ ਤੇ ਇਹ ਸਾਰੀ ਸੇਵਾ ਉਨ੍ਹਾਂ ਦੇ ਮੋਢਿਆ 'ਤੇ ਹੈ। ਸਵੇਰੇ ਸ਼ਾਮ ਜਿੱਥੇ ਇਹ ਖਿੱਡਾਰੀ ਮੁੱਖ ਪੰਡਾਲ ਵਿੱਚ ਮੁਸ਼ਤੈਦ ਰਹਿੰਦੇ ਹਨ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾਂ ਵਾਪਰੇ, ਉੱਥੇ ਹੀ ਸਵੇਰੇ ਸ਼ਾਮ ਅਪਣੀ ਸਿਹਤ ਦਾ ਵੀ ਧਿਆਨ ਰੱਖਦਿਆਂ ਮਿਹਨਤ ਕਰਦੇ ਹਨ। ਜਦੋਂ ਤੋਂ ਮੋਰਚਾ ਸ਼ੁਰੂ ਹੋਇਆਂ ਹੈ ਪੰਜਾਬ ਦੇ ਨਾਮਵਰ ਖਿਡਾਰੀਆਂ ਨੇ ਜਿੱਥੇ ਅਪਣੇ ਸਨਮਾਨ ਵਾਪਿਸ ਕੀਤੇ ਹਨ।

ਉੱਥੇ ਹੀ ਮੋਰਚੇ ਦੇ ਦੌਰਾਨ ਆਏ ਹੋਏ ਕਿਸਾਨਾਂ ਦੇ ਕੱਪੜੇ ਧੋਕੇ ਸੇਵਾ ਕੀਤੀ ਜਾ ਰਹੀ ਹੈ। ਵੱਖ ਵੱਖ ਨਾਮਵਰ ਖਿਡਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਖੇਤੀ ਕਨੂੰਨਾਂ ਖ਼ਿਲਾਫ਼ ਉਨ੍ਹਾਂ ਪਹਿਲਾਂ ਹੀ ਸਾਰੇ ਟੂਰਨਾਮੈਂਟ ਰੱਦ ਕਰਵਾ ਦਿੱਤੇ ਹਨ ਤੇ ਹਰ ਤਰ੍ਹਾਂ ਨਾਲ ਉਹ ਕਿਸਾਨਾਂ ਦੇ ਨਾਲ ਡੱਟ ਕੇ ਖੜੇ ਹਨ।