ਜੇ ਸਬਜ਼ੀਆਂ ਦੀ ਕੀਮਤ 200 ਜਾਂ 300 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਜਾਂਦੀ ਹੈ, ਤਾਂ ਅਸੀਂਕਹਿੰਦੇ ਹਾਂ ਕਿ ਕਿੰਨੀ ਮਹਿੰਗਾਈ ਹੋ ਗਈ ਹੈ। ਪਰ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਸਬਜ਼ੀ ਹਜ਼ਾਰਾਂ ਰੁਪਏ ਕਿੱਲੋ ਵਿਕਦੀ ਹੈ? ਅੱਜ ਅਸੀਂ ਵਿਸ਼ਵ ਦੀ ਸਭ ਤੋਂ ਮਹਿੰਗੀ ਸਬਜ਼ੀ ਬਾਰੇ ਗੱਲ ਕਰਾਂਗੇ। ਇਹ ਸਬਜ਼ੀ ਵਿਦੇਸ਼ਾਂ 'ਚ ਜਾਂ ਕਿਸੇ ਉਜਾੜ ਆਈਲੈਂਡ 'ਚ ਨਹੀਂ, ਬਲਕਿ ਸਿਰਫ ਭਾਰਤ 'ਚ ਪਾਈ ਜਾਂਦੀ ਹੈ। ਇਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ। ਆਮ ਆਦਮੀ ਲਈ ਇਸ ਸਬਜ਼ੀ ਨੂੰ ਖਰੀਦਣਾ ਸੰਭਵ ਨਹੀਂ ਹੈ।


ਇਸ ਸਬਜ਼ੀ ਦਾ ਨਾਮ ਗੁੱਛੀ ਮਸ਼ਰੂਮ(Gucchi mushroom) ਹੈ, ਜੋ ਕਿ ਜੰਗਲੀ ਮਸ਼ਰੂਮ ਦੀ ਇੱਕ ਪ੍ਰਜਾਤੀ ਹੈ ਤੇ ਹਿਮਾਲਿਆ ਪਰਬਤ 'ਤੇ ਉੱਗਦੀ ਹੈ। ਬਾਜ਼ਾਰ ਵਿੱਚ ਇਸ ਦੀ ਕੀਮਤ 25 ਤੋਂ 30 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਹੈ। ਇਹ ਭਾਰਤ 'ਚ ਪਾਇਆ ਜਾਂਦਾ ਦੁਰਲੱਭ ਪੌਦਾ ਹੈ। ਲੋਕ ਇਸ ਸਬਜ਼ੀ ਦੀ ਕੀਮਤ ਸੁਣ ਕੇ ਹੈਰਾਨ ਹਨ।

ਕਿਸਾਨਾਂ ਨੇ ਘੜਿਆ ਜ਼ਬਰਦਸਤ ਪਲੈਨ, 48 ਘੰਟਿਆਂ 'ਚ ਕੇਂਦਰ ਵਾਪਿਸ ਲੈ ਸਕਦੀ ਖੇਤੀ ਕਨੂੰਨ!

ਗੁੱਛੀ 'ਚ ਚਿਕਿਤਸਕ ਗੁਣ ਪਾਏ ਜਾਂਦੇ ਹਨ, ਜੋ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਕਰਦੇ ਹਨ। ਇਸ ਤੋਂ ਇਲਾਵਾ ਇਹ ਸਬਜ਼ੀ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਮਾਹਰ ਇਸ ਬਾਰੇ ਕਹਿੰਦੇ ਹਨ ਕਿ ਇਹ ਸਰੀਰ ਲਈ ਇਕ ਮਲਟੀ-ਵਿਟਾਮਿਨ ਟੈਬਜੈੱਟ ਹੈ। ਇਹ ਸਬਜ਼ੀ ਫਰਵਰੀ ਤੋਂ ਅਪ੍ਰੈਲ ਤੱਕ ਉਗਾਈ ਜਾਂਦੀ ਹੈ। ਜਿਉਂ ਹੀ ਇਹ ਸਬਜ਼ੀ ਤਿਆਰ ਹੁੰਦੀ ਹੈ, ਵੱਡੇ ਹੋਟਲ ਅਤੇ ਕੰਪਨੀਆਂ ਹੱਥ ਜੋੜ ਕੇ ਖਰੀਦਦੀਆਂ ਹਨ।

ਕਿਸਾਨ ਅੰਦੋਲਨ 'ਚ IRCTC ਕਿਉਂ ਭੇਜ ਰਿਹਾ ਸਿੱਖਾਂ ਨੂੰ ਚੁਣ-ਚੁਣ ਕੇ ਈਮੇਲ, ਜਾਣੋ 47 ਪੰਨਿਆਂ ਦੀ ਅਟੈਚਮੈਂਟ ਦਾ ਸੱਚ

ਗੁੱਛੀ ਭਾਰਤ ਵਿੱਚ ਪਾਈ ਜਾਂਦੀ ਇੱਕ ਦੁਰਲੱਭ ਸਬਜ਼ੀ ਹੈ। ਵਿਦੇਸ਼ਾਂ ਵਿੱਚ ਇਸ ਦੀ ਵੱਡੀ ਮੰਗ ਹੈ। ਮੀਡੀਆ ਰਿਪੋਰਟਾਂ ਅਨੁਸਾਰ ਲੋਕ ਅਮਰੀਕਾ, ਸਵਿਟਜ਼ਰਲੈਂਡ, ਫਰਾਂਸ ਅਤੇ ਇਟਲੀ ਵਿੱਚ ਗੁੱਛੀ ਦੀ ਸਬਜ਼ੀ ਖਾਣਾ ਪਸੰਦ ਕਰਦੇ ਹਨ। ਭਾਰਤ 'ਚ ਹਿਮਾਲਿਆ ਤੋਂ ਇਲਾਵਾ, ਪਾਕਿਸਤਾਨ ਦੇ ਹਿੰਦੂਕੁਸ਼ ਪਹਾੜਾਂ 'ਤੇ ਵੀ ਗੁੱਛੀ ਦੀ ਸਬਜ਼ੀ ਉਗਾਈ ਜਾਂਦੀ ਹੈ। ਪਾਕਿਸਤਾਨ ਦੇ ਲੋਕ ਵੀ ਇਸ ਨੂੰ ਸੁਕਾ ਕੇ ਵਿਦੇਸ਼ਾਂ 'ਚ ਵੇਚਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ