ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਦੇਸ਼ ਦੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਵਿਰੋਧ ਕਰ ਰਹੇ ਹਨ ਜਿਸ 'ਚ ਵੱਡੀ ਗਿਣਤੀ ਪੰਜਾਬੀਆਂ ਦੀ ਹੈ ਤੇ ਪੰਜਾਬ 'ਚ ਜ਼ਿਆਦਾਤਰ ਸਿੱਖ ਰਹਿੰਦੇ ਹਨ। ਇਸ ਦਰਮਿਆਨ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) 47 ਪੰਨਿਆਂ ਦੀ ਅਟੈਚਮੈਂਟ ਨਾਲ ਸਿੱਖਾਂ ਨੂੰ ਇੱਕ ਪੱਤਰ ਭੇਜ ਰਹੀ ਹੈ। ਇਸ ਦਾ ਸਿਰਲੇਖ ਹੈ ‘ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਦਾ ਸਿੱਖਾਂ ਨਾਲ ਵਿਸ਼ੇਸ਼ ਰਿਸ਼ਤਾ।’

ਹਿੰਦੀ, ਪੰਜਾਬੀ ਤੇ ਅੰਗਰੇਜ਼ੀ 'ਚ ਲਿਖੇ ਸੰਦੇਸ਼ਾਂ ਵਾਲੇ ਪੀਡੀਐਫ ਅਟੈਚਮੈਂਟ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਕੌਮੀ ਸੇਵਾ ਐਵਾਰਡ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਸਰਕਾਰ ਵੱਲੋਂ ਸਿੱਖਾਂ ਲਈ ਚੁੱਕੇ ਗਏ ਕਦਮਾਂ ਨੂੰ ਗਿਣਵਾਇਆ ਗਿਆ ਹੈ। ਇਸ 'ਚ ਸ੍ਰੀ ਹਰਮਿੰਦਰ ਸਾਹਿਬ ਦੀ ਐਫਸੀਆਰਏ ਰਜਿਸਟ੍ਰੇਸ਼ਨ,  ਕਰਤਾਰਪੁਰ ਲਾਂਘਾ, ਦੰਗਾ ਪੀੜਤਾਂ ਲਈ ਇਨਸਾਫ ਵਰਗੇ ਕੰਮ ਗਿਣਵਾਏ ਗਏ ਹਨ। ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਪ੍ਰਕਾਸ਼ਤ ਬੁੱਕਲੈਟ ਵਿੱਚ ਪੀਐਮ ਮੋਦੀ ਦੀਆਂ ਕਈ ਤਸਵੀਰਾਂ ਵਰਤੀਆਂ ਗਈਆਂ ਹਨ।

ਕਿਸਾਨਾਂ ਦਾ ਵੱਡਾ ਐਕਸ਼ਨ ਦੇਖ ਪੁਲਿਸ ਨੇ ਵਧਾਈ ਚੌਕਸੀ, ਪੈਰ-ਪੈਰ 'ਤੇ ਸੁਰੱਖਿਆ ਬਲ ਤਾਇਨਾਤ

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਆਈਆਰਸੀਟੀਸੀ ਦੇ ਮੁੱਖ ਲੋਕ ਸੰਪਰਕ ਅਧਿਕਾਰੀ, ਸਿਧਾਰਥ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਹ ਬੁੱਕਲੈਟ ਜਾਰੀ ਕੀਤਾ ਗਿਆ ਹੈ ਤੇ ਸਾਰੇ ਸਰਕਾਰੀ ਵਿਭਾਗ ਇਸ ਨੂੰ ਲੋਕਾਂ ਨੂੰ ਭੇਜ ਰਹੇ ਹਨ। ਇਹ ਉਨ੍ਹਾਂ ਲੋਕਾਂ ਨੂੰ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਦਾ ਉਪਨਾਮ 'ਸਿੰਘ' ਹੈ ਜਾਂ ਜੋ ਪੰਜਾਬ ਖੇਤਰ ਦੇ ਹਨ।" ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਰਕਾਰ ਦੀ ਤਰਫੋਂ ਲੋਕ ਸੰਪਰਕ ਦਾ ਹਿੱਸਾ ਹੈ, ਇਸ ਨੂੰ ਲੈ ਕੇ ਕੋਈ ਹੋਰ ਵਿਆਖਿਆ ਨਹੀਂ ਕੀਤੀ ਜਾਣੀ ਚਾਹੀਦੀ।"

ਕਿਸਾਨਾਂ ਨੇ ਘੜਿਆ ਜ਼ਬਰਦਸਤ ਪਲੈਨ, 48 ਘੰਟਿਆਂ 'ਚ ਕੇਂਦਰ ਵਾਪਿਸ ਲੈ ਸਕਦੀ ਖੇਤੀ ਕਨੂੰਨ!

ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਇਹ ਈਮੇਲ ਮਿਲਿਆ ਹੈ ਉਹ cim@irctc.co.in ਤੋਂ ਭੇਜੇ ਗਏ ਹਨ। ਇਨ੍ਹਾਂ ਲੋਕਾਂ ਨੇ ਟਿਕਟ ਬੁਕਿੰਗ ਲਈ ਆਈਆਰਸੀਟੀਸੀ ਵਿੱਚ ਰਜਿਸਟ੍ਰੇਸ਼ਨ ਦੌਰਾਨ ਈਮੇਲ ਆਈਡੀ ਦਿੱਤੀ ਸੀ। ਹਾਲਾਂਕਿ, ਇਹ ਮੁੱਖ ਤੌਰ 'ਤੇ ਸਿਰਫ ਸਿੱਖ ਕੌਮ ਨੂੰ ਭੇਜਿਆ ਜਾ ਰਿਹਾ ਹੈ। ਹਾਲਾਂਕਿ, ਦੂਜੇ ਖੇਤਰਾਂ ਦੇ ਲੋਕਾਂ ਨੂੰ ਵੀ ਈਮੇਲ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਦੇ ਨਾਮ ਪਿੱਛੇ ਸਿੰਘ ਲੱਗਦਾ ਹੈ।