ਹੁਣ ਰਾਜਸਥਾਨ ਦੇ ਕਿਸਾਨਾਂ ਨੇ ਬੋਲਿਆ ਧਾਵਾ, ਸ਼ਾਹਜਹਾਨਪੁਰ 'ਚ ਲਾਇਆ ਜਾਮ
ਏਬੀਪੀ ਸਾਂਝਾ | 13 Dec 2020 04:09 PM (IST)
ਅੱਜ ਕਿਸਾਨਾਂ ਨੇ ਰਾਜਸਥਾਨ ਵਾਲੇ ਪਾਸਿਓਂ ਵੀ ਕਿਸਾਨਾਂ ਨੇ ਧਾਵਾ ਬੋਲਿਆ ਹੈ। ਐਤਵਾਰ ਸਵੇਰੇ ਰਾਜਸਥਾਨ ਤੋਂ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਕੂਚ ਕੀਤਾ। ਉਹ ਜੈਪੁਰ-ਦਿੱਲੀ ਹਾਈਵੇ ਨੂੰ ਜਾਮ ਕਰਨ ਨਿਕਲੇ ਹਨ।
ਨਵੀਂ ਦਿੱਲੀ: ਅੱਜ ਕਿਸਾਨਾਂ ਨੇ ਰਾਜਸਥਾਨ ਵਾਲੇ ਪਾਸਿਓਂ ਵੀ ਕਿਸਾਨਾਂ ਨੇ ਧਾਵਾ ਬੋਲਿਆ ਹੈ। ਐਤਵਾਰ ਸਵੇਰੇ ਰਾਜਸਥਾਨ ਤੋਂ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਕੂਚ ਕੀਤਾ। ਉਹ ਜੈਪੁਰ-ਦਿੱਲੀ ਹਾਈਵੇ ਨੂੰ ਜਾਮ ਕਰਨ ਨਿਕਲੇ ਹਨ। ਕਿਸਾਨਾਂ ਨੇ ਰਾਜਸਥਾਨ ਦੇ ਸ਼ਾਹਜਹਾਨਪੁਰ ਵਿੱਚ ਹਰਿਆਣਾ ਬਾਰਡਰ ਨੇੜੇ ਜਾਮ ਲਾਇਆ ਹੋਇਆ ਹੈ। ਦੇਸ਼ ਦੀ ਅੱਧੀ ਅਬਾਦੀ ਭੁੱਖੀ, ਰੋਜ਼ਾਨਾ ਮਰ ਰਹੇ ਲੋਕ, ਫਿਰ 1000 ਕਰੋੜ ਦੀ ਨਵੀਂ ਸੰਸਦ ਕਿਉਂ ਬਣਵਾ ਰਹੇ ਮੋਦੀ? ਕਮਲ ਹਸਨ ਨੇ ਪੁੱਛਿਆ ਸਵਾਲ ਇਸ ਕਾਰਨ ਦਿੱਲੀ ਜੈਪੁਰ ਨੈਸ਼ਨਲ ਹਾਈਵੇ 'ਤੇ ਆਵਾਜਾਈ ਠੱਪ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਬਹਿਰੋਡ ਤੋਂ ਗੱਡੀਆਂ ਨੂੰ ਡਾਈਵਰਟ ਕਰ ਦਿੱਤਾ ਹੈ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਹਾਈਵੇ 'ਤੇ ਲੰਬਾ ਜਾਮ ਲੱਗ ਗਿਆ ਹੈ। ਕਿਸਾਨ ਹੁਣ ਦਿੱਲੀ ਨੂੰ ਚੁਫਰਿਓਂ ਘੇਰਨਾ ਚਾਹੁੰਦੇ ਹਨ। ਸੋਨੂੰ ਸੂਦ ਫਿਰ ਬਣਿਆ ਲੋੜਵੰਦਾਂ ਲਈ ਹੀਰੋ, ਰੋਜ਼ੀ-ਰੋਟੀ ਗਵਾ ਚੁੱਕੇ ਲੋਕਾਂ ਲਈ ਨਵੀਂ ਪਹਿਲ ਰਿਪੋਰਟ ਮੁਤਾਬਕ ਜੈਪੁਰ ਤੋਂ ਕਿਸਾਨਾਂ ਦੇ ਕੂਚ ਦੀ ਖਬਰ ਤੋਂ ਹਰਿਆਣਾ ਪੁਲਿਸ ਅਲਰਟ 'ਤੇ ਹੈ। ਰੇਵਾੜੀ ਦੇ ਐਸਪੀ ਅਭਿਸ਼ੇਕ ਜੋਰਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਰਾਜਸਥਾਨ ਪੁਲਿਸ ਨਾਲ ਲਗਾਤਾਰ ਤਾਲਮੇਲ ਬਣਾਈ ਰੱਖ ਰਹੀ ਹੈ। ਇੱਥੇ ਧਾਰਾ-144 ਲਾਗੂ ਕੀਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਨਾ ਤਾਂ ਇੱਥੇ ਇਕੱਠੇ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਨੂੰ ਅੱਗੇ ਵਧਣ ਦਿੱਤਾ ਜਾਵੇਗਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ