ਚੰਡੀਗੜ੍ਹ: ਅਦਾਕਾਰ ਸੋਨੂੰ ਸੂਦ ਨੇ ਕੋਵਿਡ-19 ਮਹਾਮਾਰੀ ਦਰਮਿਆਨ ਲੋੜਵੰਦਾਂ ਦੀ ਸਹਾਇਤਾ ਲਈ ਇੱਕ ਹੋਰ ਪਹਿਲ ਕੀਤੀ ਹੈ। ਉਹ ਲੌਕਡਾਊਨ ਦੌਰਾਨ ਆਪਣੀ ਰੋਜ਼ੀ-ਰੋਟੀ ਗੁਆ ਚੁੱਕੇ ਲੋਕਾਂ ਨੂੰ ਈ-ਰਿਕਸ਼ਾ ਗਿਫਟ ਕਰ ਰਹੇ ਹਨ। 'ਦਬੰਗ' ਅਦਾਕਾਰ ਨੇ ਆਪਣੇ ਇਸ ਨਵੇਂ ਇਨੀਸ਼ੀਏਟ 'ਖੁਦ ਕਮਾਓ ਘਰ ਚਲਾਓ' ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਕਿਸਾਨਾਂ ਦਾ ਵੱਡਾ ਐਕਸ਼ਨ ਦੇਖ ਪੁਲਿਸ ਨੇ ਵਧਾਈ ਚੌਕਸੀ, ਪੈਰ-ਪੈਰ 'ਤੇ ਸੁਰੱਖਿਆ ਬਲ ਤਾਇਨਾਤ

ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਕਿਹਾ ਉਸ ਨੂੰ ਲੋਕਾਂ ਵੱਲੋਂ ਜੋ ਪਿਆਰ ਮਿਲ ਰਿਹਾ ਹੈ, ਉਹੀ ਕਾਰਨ ਜੋ ਹਮੇਸ਼ਾ ਲੋੜਵੰਦਾਂ ਲਈ ਖੜ੍ਹੇ ਰਹਿਣ ਲਈ ਉਸ ਨੂੰ ਮੋਟੀਵੇਟ ਕਰਦਾ ਹੈ। ਪਿਛਲੇ ਕੁਝ ਮਹੀਨਿਆਂ 'ਚ ਮੈਨੂੰ ਬੇਹੱਦ ਪਿਆਰ ਮਿਲਿਆ, ਜਿਸ ਕਰਕੇ ਹੀ ਮੈਂ ਇਨ੍ਹਾਂ ਲੋਕਾਂ ਲਈ ਨਵੇਂ ਇਨੀਸ਼ੀਏਟ 'ਖੁਦ ਕਮਾਂਓ ਘਰ ਚਲਾਓ' ਨੂੰ ਸ਼ੁਰੂ ਕੀਤਾ।

8000 ਰੁਪਏ ਡਿੱਗਿਆ ਸੋਨੇ ਦਾ ਭਾਅ! ਖਰੀਦਦਾਰਾਂ ਲਈ ਸੁਨਹਿਰੀ ਮੌਕਾ

ਸੋਨੂੰ ਦਾ ਕਹਿਣਾ ਹੈ ਕਿ ਇਸ ਸਮੇਂ ਲੋਕਾਂ 'ਚ ਸਾਮਾਨ ਵੰਡਣ ਤੋਂ ਬੇਹਤਰ ਹੈ ਕਿ ਉਨ੍ਹਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਜਾਣ। ਮੈਨੂੰ ਯਕੀਨ ਹੈ ਇਕ ਇਹ ਇਨੀਸ਼ੀਏਟ ਬੇਰੁਜ਼ਗਾਰਾਂ ਨੂੰ ਮੁੜ ਉਨ੍ਹਾਂ ਦੇ ਪੈਰਾਂ 'ਤੇ ਖੜਾ ਹੋਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਇਸ ਸਾਲ 'ਪਰਵਾਸੀ ਰੁਜ਼ਗਾਰ' ਦੇ ਨਾਮ ਨਾਲ ਵੀ ਐਪ ਲਾਂਚ ਕੀਤੀ ਸੀ ਜਿਸ ਨੇ 50000 ਤੋਂ ਵੱਧ ਨੌਕਰੀਆਂ ਉਨ੍ਹਾਂ ਲੋਕਾਂ ਲਈ ਉਪਲਬਧ ਕਰਵਾਈਆਂ ਜੋ ਕੋਵਿਡ ਦੌਰਾਨ ਆਪਣੀਆਂ ਨੌਕਰੀਆਂ ਗਵਾ ਚੁਕੇ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ