ਚੰਡੀਗੜ੍ਹ: ਜੇ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਜਾਂ ਗਹਿਣੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਸਮਾਂ ਹੈ। ਇੱਕ ਵਾਰ ਫਿਰ ਵਿਆਹ ਸ਼ਾਦੀ ਦੇ ਸੀਜ਼ਨ 'ਚ ਸੋਨੇ ਦੀ ਕੀਮਤ 'ਚ ਕਮੀ ਦਰਜ ਕੀਤੀ ਗਈ ਹੈ। ਪਿਛਲੇ ਕੁਝ ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਤਕਰੀਬਨ 8000 ਰੁਪਏ ਦੀ ਗਿਰਾਵਟ ਦੇਖੀ ਗਈ ਹੈ। ਦਰਅਸਲ ਕੋਰੋਨਾ ਦੇ ਘਟ ਰਹੇ ਕਹਿਰ ਤੇ ਵੈਕਸੀਨ ਦੀ ਖ਼ਬਰ ਦਾ ਅਸਰ ਭਾਰਤ ਦੇ ਨਾਲ-ਨਾਲ ਅੰਤਰਰਾਸ਼ਟਰੀ ਬਾਜ਼ਾਰ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ।

ਪਿਛਲੇ ਕੁਝ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਉਤਰਾਅ ਚੜਾਅ ਜਾਰੀ ਹੈ। ਜਿੱਥੇ ਨਵੰਬਰ ਦੇ ਮਹੀਨੇ ਸੋਨੇ ਦੀ ਗਿਰਾਵਟ ਵੇਖੀ ਗਈ ਸੀ, ਉਥੇ ਹੀ ਦਸੰਬਰ ਦਾ ਪਹਿਲਾ ਹਫਤਾ ਸੋਨੇ ਲਈ ਥੋੜ੍ਹਾ ਬਿਹਤਰ ਰਿਹਾ। ਕੁੱਲ ਮਿਲਾ ਕੇ ਦਸੰਬਰ ਦੇ ਪਹਿਲੇ ਹਫਤੇ ਵਿੱਚ, ਸੋਨੇ ਦੀ ਪ੍ਰਤੀ ਦਸ ਗ੍ਰਾਮ ਦੀ ਕੀਮਤ ਵਿੱਚ ਤਕਰੀਬਨ 490 ਰੁਪਏ ਦਾ ਵਾਧਾ ਹੋਇਆ ਹੈ, ਜਦਕਿ ਚਾਂਦੀ ਦੀ ਕੀਮਤ ਵਿੱਚ 3000 ਰੁਪਏ ਦਾ ਵਾਧਾ ਹੋਇਆ ਹੈ।

ਕਿਸਾਨਾਂ ਦਾ ਵੱਡਾ ਐਕਸ਼ਨ ਦੇਖ ਪੁਲਿਸ ਨੇ ਵਧਾਈ ਚੌਕਸੀ, ਪੈਰ-ਪੈਰ 'ਤੇ ਸੁਰੱਖਿਆ ਬਲ ਤਾਇਨਾਤ

ਸ਼ੁੱਕਰਵਾਰ ਨੂੰ ਸੋਨੇ ਦੀ ਕੀਮਤ 102 ਰੁਪਏ ਦੀ ਗਿਰਾਵਟ ਨਾਲ 48,594 ਰੁਪਏ ਪ੍ਰਤੀ 10 ਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 48,696 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਚਾਂਦੀ ਦੀ ਕੀਮਤ ਮਾਮੂਲੀ ਤੌਰ 'ਤੇ 16 ਰੁਪਏ ਦੀ ਗਿਰਾਵਟ ਦੇ ਨਾਲ 62,734 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਅਗਸਤ 'ਚ  ਸੋਨਾ 56254 ਰੁਪਏ ਪ੍ਰਤੀ 10 ਗ੍ਰਾਮ ਦੇ ਆਪਣੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਚਾਂਦੀ ਵੀ ਉਸ ਦਿਨ 76008 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਸੀ। ਪਰ ਉਸ ਤੋਂ ਬਾਅਦ ਇਸ 'ਚ ਕਾਫ਼ੀ ਗਿਰਾਵਟ ਆਈ। ਸੋਨਾ ਸ਼ੁੱਕਰਵਾਰ ਨੂੰ 49290 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਇਸ ਤਰ੍ਹਾਂ ਰਿਕਾਰਡ ਦੇ ਪੱਧਰ ਤੋਂ ਇਹ 6964 ਰੁਪਏ ਘੱਟ ਗਿਆ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 12408 ਰੁਪਏ ਘੱਟ ਹੋਈ ਹੈ। ਚਾਂਦੀ ਸ਼ੁੱਕਰਵਾਰ ਨੂੰ 63600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ