ਨੋਇਡਾ: ਜੇਨਪੈਕਟ ਕੰਪਨੀ ਦੇ ਅਸਿਸਟੇਂਟ ਵਾਈਸ ਪ੍ਰੇਸੀਡੇਂਟ ਸਵਰੂਪ ਰਾਜ ਨੇ ਆਪਣੇ ਘਰ ਫਾਂਸੀ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ‘ਤੇ ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਕੁਝ ਦਿਨ ਪਹਿਲਾਂ ਹੀ ਸਵਰੂਪ ‘ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲੱਗੇ ਸੀ, ਜਿਸ ਕਾਰਨ ਉਸ ਨੂੰ ਕੰਪਨੀ ਨੇ ਮੁਅੱਤਲ ਕਰ ਦਿੱਤਾ ਸੀ।
ਸਰਵੂਪ ਰਾਜ ਨੇ ਆਪਣੀ ਪਤਨੀ ਦੇ ਨਾਂਅ ਸੁਸਾਈਡ ਨੋਟ ਵੀ ਲਿਖਿਆ ਹੈ। ਜਿਸ ‘ਚ ਉਨ੍ਹਾਂ ‘ਤੇ ਲੱਗੇ ਆਰੋਪਾਂ ਕਾਰਨ ਸਮਾਜ ‘ਚ ਆਪਣੀ ਇਜ਼ੱਤ ਘੱਟ ਜਾਣ ਦੀ ਗੱਲ ਲਿੱਖੀ ਹੈ। ਜਿਨਸੀ ਸੋਸ਼ਣ ਦੇ ਇਲਜ਼ਾਮ ਕਰਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਅਤੇ ਕੰਪਨੀ ਕੀਤੀ ਜਾ ਰਹੀ ਜਾਂਚ ਦੇ ਪੂਰੀ ਹੋਣ ਤਕ ਉਸ ਨੂੰ ਮੁਅੱਤਲ ਕੀਤਾ ਹੋਇਆ ਸੀ।
ਸਵਰੂਪ ਦੀ ਪਤਨੀ ਕ੍ਰਿਤੀ ਨੇ ਜਦੋਂ ਉਸ ਨੂੰ ਲਟਕਦਾ ਦੇਖਿਆ ਤਾਂ ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਸਵਰੂਪ ਕੇਰਲ ਦਾ ਰਹਿਣ ਵਾਲਾ ਸੀ ਅਤੇ ਨੋਇਡਾ ਦੇ ਪੈਰਾਮਾਉਂਟ ਸੋਸਾਈਟੀ ‘ਚ ਆਪਣੀ ਪਤਨੀ ਨਾਲ ਰਹਿੰਦਾ ਸੀ। ਉਂਝ ਸਵਰੂਪ ਅਤੇ ਕ੍ਰਿਤੀ ਇੱਕੋ ਕੰਪਨੀ ‘ਚ ਕੰਮ ਕਰਦੇ ਸੀ।