Sikh News: ਕੌਮੀ ਰਾਜਧਾਨੀ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਨੌਜਵਾਨ ਦੇ ਕੇਸਾਂ ਤੇ ਪੱਗ ਦੀ ਬੇਅਦਬੀ ਕੀਤੀ ਗਈ, ਹੈਰਾਨੀ ਦੀ ਗੱਲ ਇਹ ਸੀ ਕਿ ਕੁੱਟਮਾਰ ਕਾਲਜ ਵਿੱਚ ਵੜ ਕੇ ਬਦਮਾਸ਼ਾਂ ਨੇ ਕੀਤੀ ਤੇ ਕਾਲਜ ਪ੍ਰਸ਼ਾਸਨ ਮੂਕ ਦਰਸ਼ਨ ਬਣਕੇ ਦੇਖਦਾ ਰਿਹਾ।


ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਡੀਓ ਸਾਂਝੀ ਕਰਕੇ ਲਿਖਿਆ ਗਿਆ ਹੈ ਕਿ,  ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਅਧੀਨ ਆਉਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਾਲਜ ਦੇ ਸਿੱਖ ਨੌਜਵਾਨ ਪਵਿੱਤ ਸਿੰਘ ਨੂੰ ਲੜਕੀਆਂ ਦੀ ਮਦਦ ਕਰਨ 'ਤੇ ਕਾਲਜ ਦੇ ਬਾਹਰੋਂ ਆਏ ਗੁੰਡਿਆਂ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਗਿਆ, ਇਸਦੀ ਦਸਤਾਰ ਜਾਣਬੁੱਝ ਕੇ ਉਤਾਰੀ ਗਈ ਅਤੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ, ਇਹ ਹਾਲਾਤ ਦਰਸਾਉਂਦੇ ਹਨ ਕਿ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦੀ ਹਾਲਤ ਕੀ ਹੈ ?



ਅਕਾਲੀ ਦਲ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਕਿ ਉਹਨਾਂ ਅਧੀਨ ਆਉਂਦੇ ਕਾਲਜਾਂ ਵਿੱਚ ਹੀ ਸਿੱਖਾਂ ਨਾਲ ਇਹ ਸਲੂਕ ਕਿਉਂ ਹੋ ਰਿਹਾ ਹੈ ? ਦਿੱਲੀ ਕਮੇਟੀ ਦੇ ਪ੍ਰਧਾਨ ਘਟਨਾ ਵਾਲੀ ਥਾਂ ਉੱਤੇ ਕਿਉਂ ਨਹੀਂ ਪੁੱਜੇ ?






ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਪੁੱਛਿਆ ਕਿ, ਕਾਲਜ ਦੇ ਬਾਹਰੋਂ ਆਏ ਗੁੰਡਿਆਂ ਨੂੰ ਕਿਸ ਨੇ ਇਜਾਜ਼ਤ ਦਿੱਤੀ ਕਿ ਉਹ ਗੁੰਡਾਗਰਦੀ ਕਰਨ ? ਇਸ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਪਵਿੱਤ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ !



ਜ਼ਿਕਰ ਕਰ ਦਈਏ ਕਿ ਪਵਿੱਤ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਦਾ ਜਰਨਲ ਸੈਕਟਰੀ ਹੈ। ਇਹ ਕੁੱਟਮਾਰ ਉਸ ਵੇਲੇ ਹੋਈ ਜਦੋਂ ਇਹ ਨੌਮੀਨੇਸ਼ਨ ਦਾਖ਼ਲ ਕਰਵਾਉਣ ਲਈ ਜਾ ਰਿਹਾ ਸੀ ਤਾਂ ਰਾਹ ਵਿੱਚ ਉਸ ਨੂੰ ਗ਼ੁੰਡਿਆਂ ਨੇ ਘੇਰਕੇ ਕੁੱਟਮਾਰ ਕੀਤੀ ਤੇ ਨੌਮੀਨੇਸ਼ਨ ਕਾਗ਼ਜ਼ ਪਾੜ ਦਿੱਤੇ ਇਸ ਦੌਰਾਨ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਜਿਸ ਤੋਂ ਬਾਅਦ ਉਸ ਨੇ ਮਾਮਲਾ ਦਰਜ ਕਰਵਾਕੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।