ਚੰਡੀਗੜ੍ਹ: ਕਈ ਵਾਰ ਲੋਕਾਂ ਦੇ ਆਧਾਰ ਕਾਰਡ ਨਾਲ ਛੇੜਛਾੜ ਤੇ ਆਧਾਰ ਕਾਰਡ ਡੇਟਾ ਲੀਕ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਨਾਲ ਕਈ ਲੋਕ ਤਾਂ ਹੁਣ ਤਕ ਚਿੰਤਾ ਵਿੱਚ ਰਹਿੰਦੇ ਹਨ। ਲੋਕ ਤਰੀਕਾ ਲੱਭਦੇ ਹਨ ਕਿ ਕਿਸੇ ਤਰ੍ਹਾਂ ਪਤਾ ਲੱਗ ਜਾਏ ਕਿ ਉਨ੍ਹਾਂ ਦੇ ਆਦਾਰ ਦਾ ਗਲਤ ਇਸਤੇਮਾਲ ਤਾਂ ਨਹੀਂ ਕੀਤਾ ਗਿਆ। ਇਸ ਖ਼ਬਰ ਵਿੱਚ ਤੁਹਾਨੂੰ ਆਧਾਰ ਕਾਰਡ ਸਬੰਧੀ ਜਾਣਕਾਰੀ ਪਤਾ ਲਾਉਣ ਦਾ ਢੰਗ ਦੱਸਾਂਗੇ।

ਸਟੈਪ 1- ਸਭ ਤੋਂ ਪਹਿਲਾਂ https://uidai.gov.in 'ਤੇ ਜਾਓ। ਇਸ ਤੋਂ ਬਾਅਦ ਮਾਈ ਆਧਾਰ 'ਤੇ ਕਲਿੱਕ ਕਰ ਕੇ ਆਧਾਰ ਸਰਵਿਸ ਚੁਣੋ। ਇਸ ਤੋਂ ਬਾਅਦ ਆਧਾਰ ਅਥੈਂਟੀਕੇਸ਼ਨ ਹਿਸਟ੍ਰੀ ਆਪਸ਼ਨ 'ਤੇ ਕਲਿੱਕ ਕਰੋ।

ਸਟੈਪ 2- ਰੀਡਾਇਰੈਕਟ ਪੇਜ 'ਤੇ ਜਾਓ ਤੇ ਆਪਣੇ 12 ਅੰਕਾਂ ਵਾਲੇ ਆਧਾਰ ਨੰਬਰ ਨੂੰ CAPTCHA ਇਮੇਜ ਨਾਲ ਪਾਓ। ਇਸ ਤੋਂ ਬਾਅਦ ਸੈਂਡ OTP 'ਤੇ ਕਲਿੱਕ ਕਰੋ। ਇਸ ਪਿੱਛੋਂ ਤੁਹਾਡੇ ਰਜਿਸਟ੍ਰਿਡ ਮੋਬਾਈਲ ਨੰਬਰ 'ਤੇ ਇੱਕ OTP ਆਏਗਾ।

ਸਟੈਪ 3- ਹੁਣ ਅਗਲੇ ਪੇਜ 'ਤੇ ਜਾਓ ਤੇ ਪਹਿਲਾ ਵਿਕਲਪ ਅਥੈਂਟੀਕੇਸ਼ਨ ਟਾਈਪ ਚੁਣੋ। ALL ਕਰਕੇ ਸੈਟ ਕਰ ਦਿਓ।

ਸਟੈਪ 4- ਅਗਲੇ ਪੇਜ 'ਤੇ ਜਾਓ। ਇੱਥੋ ਸਾਰੇ ਆਧਾਰ ਅਥੈਂਟੀਕੇਸ਼ਨ ਰਿਕਵੈਸਟ ਦੀ ਲਿਸਟ ਤੁਹਾਡੇ ਸਾਹਮਣੇ ਆ ਜਾਏਗੀ। ਲਿਸਟ ਨੂੰ PDF ਰੂਪ ਵਿੱਚ ਡਾਊਨਲੋਡ ਵੀ ਕੀਤਾ ਜਾ ਸਕਦਾ ਹੈ ਜੋ ਪਾਸਵਰਡ ਦੀ ਮਦਦ ਨਾਲ ਖੁੱਲ੍ਹੇਗੀ। ਇਸ ਨੂੰ ਖੋਲ੍ਹਣ ਲਈ ਆਪਣੇ ਨਾਂ ਦੇ ਪਹਿਲੇ 4 ਅੱਖਰ ਪਾਓ ਤੇ ਫਿਰ ਵੱਡੇ ਅੱਖਰਾਂ ਦੇ ਬਾਅਦ ਆਪਣੀ ਜਨਮ ਤਾਰੀਖ਼ ਭਰੋ।

ਸਟੈਪ 5- ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਆਧਾਰ ਸੁਰੱਖਿਅਤ ਨਹੀਂ ਹੈ ਜਾਂ ਇਸ ਨਾਲ ਛੇੜਖ਼ਾਨੀ ਕੀਤੀ ਗਈ ਹੈ ਤਾਂ ਤੁਸੀਂ UIDAI ਨਾਲ ਸੰਪਰਕ ਕਰ ਸਕਦੇ ਹੋ। ਇਸ ਲਈ ਤੁਹਾਨੂੰ 1947 ਨੰਬਰ ਡਾਇਲ ਕਰਨਾ ਪਏਗਾ। ਇਸ ਤੋਂ ਇਲਾਵਾ help@uidai.gov.in 'ਤੇ ਈਮੇਲ ਵੀ ਕੀਤੀ ਜਾ ਸਕਦੀ ਹੈ।