ਨਵੀਂ ਦਿੱਲੀ: ਸਥਾਨਕ ਅਦਾਲਤ ਨੇ 2013 ਵਿੱਚ ਦਾਇਰ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਉਸ ਸਾਹਮਣੇ ਪੇਸ਼ ਨਾ ਹੋਣ ਵਿੱਚ ਅਸਫ਼ਲ ਰਹਿਣ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਖ਼ਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟਾਂ 'ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 29 ਅਪਰੈਲ ਨੂੰ ਕੀਤੀ ਜਾਏਗੀ।
ਤਿੰਨਾਂ ਲੀਡਰਾਂ ਦੇ ਵਕੀਲਾਂ ਨੇ ਗੈਰ-ਜ਼ਮਾਨਤੀ ਵਾਰੰਟਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਅਪਰ ਮੁੱਖ ਮੈਟਰੋਪਾਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ ਇਹ ਹੁਕਮ ਦਿੱਤਾ ਸੀ। ਮਾਣਹਾਨੀ ਦਾ ਇਹ ਮਾਮਲਾ ਵਕੀਲ ਸੁਰੇਂਦਰ ਕੁਮਾਰ ਸ਼ਰਮਾ ਨੇ ਦਰਜ ਕਰਵਾਇਆ ਸੀ। ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਉਕਤ ਲੀਡਰਾਂ ਨੇ ਪਾਰਟੀ ਤੋਂ ਟਿਕਟ ਲੈਣ ਦੇ ਮਾਮਲੇ ਵਿੱਚ ਉਸ ਪ੍ਰਤੀ ਮਾਣਹਾਨੀ, ਗੈਰ-ਕਾਨੂੰਨੀ ਤੇ ਅਪਮਾਣਜਨਕ ਸ਼ਬਦ ਵਰਤੇ, ਜਿਸ ਕਰਕੇ ਬਾਰ ਤੇ ਸਮਾਜ ਵਿੱਚ ਉਨ੍ਹਾਂ ਦੇ ਵੱਕਾਰ ਨੂੰ ਠੇਸ ਪੁੱਜੀ ਹੈ।
ਉੱਧਰ ਮੁਲਜ਼ਮ ਲੀਡਰਾਂ ਨੇ ਸਾਰੇ ਇਲਜ਼ਾਮਾਂ ਦਾ ਵਿਰੋਧ ਕਰਦਿਆਂ ਦਲੀਲ ਕੀਤੀ ਸੀ ਕਿ ਚੋਣ ਟਿਕਟ ਦੇਣਾ ਜਾਂ ਰੱਦ ਕਰਨਾ ਪਾਰਟੀ ਦਾ ਵਿਸ਼ੇਸ਼ ਅਧਿਕਾਰ ਹੈ ਤੇ ਸ਼ਿਕਾਇਤਕਰਤਾ ਨੇ ਉਨ੍ਹਾਂ ਨੂੰ ਆਪਣੇ ਖ਼ਿਲਾਫ਼ ਅਦਾਲਤ ਵਿੱਚ ਲੰਬਿਤ ਮਾਮਲਿਆਂ ਦੀ ਜਾਣਕਾਰੀ ਨਹੀਂ ਦਿੱਤੀ।
ਕੇਜਰੀਵਾਲ, ਸਿਸੋਦੀਆ ਤੇ ਯੋਗੇਂਦਰ ਯਾਦਵ ਨੂੰ ਵੱਡੀ ਰਾਹਤ, ਗੈਰ-ਜ਼ਮਾਨਤੀ ਵਾਰੰਟਾਂ 'ਤੇ ਰੋਕ
ਏਬੀਪੀ ਸਾਂਝਾ
Updated at:
24 Apr 2019 04:36 PM (IST)
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਖ਼ਿਲਾਫ਼ ਜਾਰੀ ਗੈਰ-ਜ਼ਮਾਨਤੀ ਵਾਰੰਟਾਂ 'ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ ਹੈ। ਇਸ ਮਾਮਲੇ 'ਤੇ ਅਗਲੀ ਸੁਣਵਾਈ 29 ਅਪਰੈਲ ਨੂੰ ਕੀਤੀ ਜਾਏਗੀ।
- - - - - - - - - Advertisement - - - - - - - - -