ਮੋਦੀ ਦਾ ਓਬਾਮਾ ਪੱਕਾ ਯਾਰ, ਤੂੰ-ਤੂੰ ਕਹਿ ਕੇ ਕਰਦੇ ਗੱਲ! ਸੋਸ਼ਲ ਮੀਡੀਆ 'ਤੇ ਉੱਡਿਆ ਮਜ਼ਾਕ
ਏਬੀਪੀ ਸਾਂਝਾ | 24 Apr 2019 01:58 PM (IST)
ਪੀਐਮ ਮੋਦੀ ਨੇ ਅੱਜ ਸਵੇਰੇ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੂੰ ਇੱਕ ਨੌਨ ਪੌਲੀਟੀਕਲ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ‘ਚ ਮੋਦੀ ਨੇ ਅਕਸ਼ੈ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੀਮਸ ਬੇਹੱਦ ਪਸੰਦ ਹਨ।
ਨਵੀਂ ਦਿੱਲੀ: ਪੀਐਮ ਮੋਦੀ ਨੇ ਅੱਜ ਸਵੇਰੇ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨੂੰ ਇੱਕ ਨੌਨ ਪੌਲੀਟੀਕਲ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ‘ਚ ਮੋਦੀ ਨੇ ਅਕਸ਼ੈ ਕੁਮਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਮੀਮਸ ਬੇਹੱਦ ਪਸੰਦ ਹਨ। ਹੁਣ ਮੋਦੀ ਦਾ ਇੰਟਰਵਿਊ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਇਸ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਖੂਬ ਰਿਐਕਸ਼ਨ ਤੇ ਮੀਮਸ ਮਿਲ ਰਹੇ ਹਨ। ਇਸ ਦੇ ਨਾਲ ਹੀ ਹਿਸਟਰੀ ਆਫ਼ ਇੰਡੀਆ ਨੇ ਵੀ ਮਜ਼ਾਕੀਆ ਅੰਦਾਜ਼ ‘ਚ ਟਵੀਟ ਕੀਤਾ ਹੈ। ਇਸ ‘ਚ ਉਨ੍ਹਾਂ ਲਿਖਿਆ, “ਓਬਾਮਾ ਮੇਰੇ ਚੰਗੇ ਦੋਸਤ ਹਨ। ਤੂੰ ਕਹਿ ਕੇ ਗੱਲ ਕਰਦੇ ਹਨ। ‘ਤੂੰ ਅਜਿਹਾ ਕਿਉਂ ਕਰਦਾ ਹੈਂ’। ਓਬਾਮਾ- ਹੈਲੋ ਨਰੇਂਦਰ ਹਾਉ ਆਰ ਤੂੰ?” ਇਸ ਇੰਟਰਵਿਊ ‘ਤੇ ਕਈ ਰਿਐਕਸ਼ਨ ਆ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਹੇਠ ਦੇਖ ਸਕਦੇ ਹੋ।