ਨਵੀਂ ਦਿੱਲੀ: ਲੋਕਸਭਾ ਚੋਣਾਂ ‘ਚ ਦਿੱਲੀ ਦੇ ਸਾਰੇ ਉੰੀਦਵਾਰਾਂ ‘ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਸਭ ਤੋਂ ਅਮੀਰ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਕੁਲ ਜਾਈਦਾਦ 147 ਕਰੋੜ ਰੁਪਏ ਹੈ। ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਗੰਭੀਰ ਪਹਿਲੀ ਵਾਰ ਚੋਣ ਲੜ ਰਹੇ ਹਨ ਅਤੇ ਉਹ ਪੂਰਬੀ ਦਿੱਲੀ ਤੋਂ ਚੋਣ ਮੈਦਾਨ ‘ਚ ਉਤਰੇ ਹਨ।
ਗੰਭੀਰ ਨੇ 2017-18 ‘ਚ ਟੈਕਸ ਰਿਟਰਨ ‘ਚ ਕਰੀਬ 12.40 ਕਰੋੜ ਰੁਪਏ ਦੀ ਆਮਦਨ ਦਿਖਾਈ ਹੈ। ਉਨ੍ਹਾਂ ਦੀ ਪਤਨੀ ਨਤਾਸ਼ਾ ਗੰਭੀਰ ਨੇ ਇਸੇ ਦੌਰਾਨ 6.15 ਲੱਖ ਰੁਪਏ ਦੀ ਆਮਦਨ ਦਿਖਾਈ ਹੈ। ਉਨ੍ਹਾਂ ਕੋਲ 147 ਕਰੋੜ ਦੀ ਚਲ-ਅਚਲ ਜਾਈਦਾਦ ਹੈ ਜਿਸ ਦਾ ਐਲਾਨ ਉਨ੍ਹਾਂ ਨੇ ਹਲਫਨਾਮੇ ‘ਚ ਕੀਤਾ ਹੈ।
ਗੌਤਮ ਗੰਭੀਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਬਾਰਾਖੰਭਾ ਰੋਡ ‘ਤੇ ਮੌਜੂਦ ਮਾਡਰਨ ਸਕੂਲ ਤੋਂ ਪੜਾਈ ਕੀਤੀ ਹੈ ਅਤੇ ਦਿੱਲੀ ਯੂਨੀਵਰਸੀਟੀ ਦੇ ਹਿੰਦੂ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ ਹੈ।
ਦਿੱਲੀ ਚੋਣਾਂ ‘ਚ ਗੌਤਮ ਗੰਭੀਰ ਸਭ ਤੋਂ ਅਮੀਰ ਉਮੀਦਵਾਰ, ਜਾਣੋ ਇਸ ਰਿਪੋਰਟ ‘ਚ
ਏਬੀਪੀ ਸਾਂਝਾ
Updated at:
24 Apr 2019 10:19 AM (IST)
ਲੋਕਸਭਾ ਚੋਣਾਂ ‘ਚ ਦਿੱਲੀ ਦੇ ਸਾਰੇ ਉੰੀਦਵਾਰਾਂ ‘ਚ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਸਭ ਤੋਂ ਅਮੀਰ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਕੁਲ ਜਾਈਦਾਦ 147 ਕਰੋੜ ਰੁਪਏ ਹੈ।
- - - - - - - - - Advertisement - - - - - - - - -