ਚੰਡੀਗੜ੍ਹ: ਮੰਗਲਵਾਰ ਨੂੰ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ 26ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਦੇ ਤਹਿਤ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਸਨੀ ਦਿਓਲ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੇਵਾ ਮੁਕਤ ਆਈਏਐਸ ਅਫ਼ਸਰ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ, ਯਾਨੀ ਹੁਸ਼ਿਆਰਪੁਰ ਤੋਂ ਬੀਜੇਪੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਹੈ। ਇਸ 'ਤੇ ਵਿਜੇ ਸਾਂਪਲਾ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਪਾਰਟੀ ਨੂੰ ਸਵਾਲੀਆ ਟਵੀਟ ਕੀਤੇ। ਇੱਥੋਂ ਤਕ ਕਿ ਟਵਿੱਟਰ ਖ਼ਾਤੇ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾ ਲਿਆ ਹੈ।

ਪਹਿਲੇ ਟਵੀਟ ਵਿੱਚ ਸਾਂਪਲਾ ਨੇ ਲਿਖਿਆ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ।'



ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਪਾਰਟੀ ਨੂੰ ਪੁੱਛਿਆ ਕਿ ਉਨ੍ਹਾਂ ਦਾ ਕਸੂਰ ਕੀ ਹੈ? ਉਨ੍ਹਾਂ ਦੀ ਟਿਕਟ ਕੱਟਣ ਤੋਂ ਪਹਿਲਾਂ ਉਨ੍ਹਾਂ ਦਾ ਦੋਸ਼ ਤਾਂ ਦੱਸ ਦਿੰਦੇ। ਉਨ੍ਹਾਂ ਆਪਣੇ ਕੀਤੇ ਕੰਮ ਵੀ ਗਿਣਾ ਛੱਡੇ। ਵੇਖੋ ਸਾਂਪਲਾ ਦਾ ਟਵੀਟ।