ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਅਤੇ ਨੇਪਾਲ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਰੁਣਾਚਲ ਪ੍ਰਦੇਸ਼ ‘ਚ ਦੇਰ ਰਤਾ ਕਰੀਬ ਇੱਕ ਵਜਕੇ 45 ਮਿੰਟ ‘ਤੇ ਭੂਚਾਲ ਆਇਆ ਅਤੇ ਇਸ ਦੀ ਤੀਬਰਤਾ 6.1 ਰਿਕਟਰ ਸਕੇਲ ਮਾਪੀ ਗਈ। ਉਧਰ ਅੱਜ ਤੜਕੇ ਸਾਢੇ ਛੇ ਵਜੇ ਦੋ ਵੱਖ-ਵੱਖ ਇਲਾਕਿਆਂ ‘ਚ ਭੂਚਾਲ ਦੇ ਤਿੰਨ ਝਟਕੇ ਮਹਿਸੂਸ ਕੀਤੇ ਗਏ।

ਪਹਿਲਾ ਝਟਕੲ ਸਵੇਰੇ 6 ਵਜਕੇ 45 ਮਿੰਟ ‘ਤੇ ਕਾਠਮਾਂਡੂ ‘ਚ ਲੱਗਿਆ ਜਿਸ ਦੀ ਤੀਬਰਤਾ 4.8 ਰਿਕਟਰ ਮਾਪੀ ਗਈ। ਇਸ ਤੋਂ ਬਾਅਦ 6 ਵਜਕੇ 29 ਮਿੰਟ ਅਤਟ 6 ਵਜਕੇ 40 ਮਿੰਟ ‘ਤਟ 5.2 ਅਤੇ 4.3 ਦੀ ਤਿਬਰਤਾ ਨਾਲ ਭੂਚਾਲ ਆਇਆ।


ਇਸ ਦਾ ਕੇਂਦਰ ਨੇਪਾਲ ਦਾ ਧਾਦਿੰਗ ਜ਼ਿਲ੍ਹੇ ਦਾ ਨੌਬਤ ਸੀ। ਜਿਸ ‘ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਅਜੇ ਕੋਈ ਰਿਪੋਰਟ ਨਹੀ ਆਈ।