ਆਧਾਰ ਕਾਰਡ ਅੱਜਕੱਲ੍ਹ ਹਰ ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਲਈ ਜ਼ਰੂਰੀ ਹੋ ਗਿਆ ਹੈ। ਕਈ ਵਾਰ ਆਧਾਰ ਕਾਰਡ 'ਤੇ ਦਰਜ ਛੋਟੀ ਜਿਹੀ ਗਲਤੀ ਸਾਡੇ ਜ਼ਰੂਰੀ ਕੰਮ ਰੋਕ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿਵੇਂ ਆਧਾਰ ਕਾਰਡ 'ਤੇ ਦਰਜ ਕਿਸੇ ਵੀ ਗਲਤੀ ਨੂੰ ਖੁਦ ਠੀਕ ਕਰ ਸਕਦੇ ਹਾਂ........
ਜੇਕਰ ਤੁਹਾਡੇ ਆਧਾਰ ਕਾਰਡ 'ਤੇ ਕੁਝ ਗਲਤ ਇਨਫਰਮੇਸ਼ਨ ਦਰਜ ਹੋ ਗਈ ਹੈ ਤਾਂ ਘਬਰਾਉਣ ਦੀ ਕੋਈ ਗੱਲ ਨਹੀਂ। ਤੁਸੀਂ ਪਹਿਲਾਂ http://uidai.gov.in 'ਤੇ ਜਾਓ। ਫਿਰ ਤੁਸੀਂ ਆਧਾਰ ਕਾਰਡ ਅਪਡੇਟ ਕਰਨ ਦਾ ਆਪਸ਼ਨ ਕਲਿਕ ਕਰੋ। ਅਜਿਹਾ ਕਰਨ ਤੋਂ ਬਾਅਦ ਤੁਹਾਨੂੰ ਕੁਝ ਸਟੈਪਸ ਫੋਲਨ ਕਰਨ ਪੈਣਗੇ। ਇਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ 'ਤੇ OTP ਭੇਜਿਆ ਜਾਵੇਗਾ। ਇਸ ਨਾਲ ਤੁਸੀਂ UIDAI ਦੀ ਵੈਬਸਾਈਟ 'ਤੇ ਲਾਗਇਨ ਕਰ ਸਕੋਗੇ।
UIDAI ਦੀ ਵੈੱਬਸਾਈਟ 'ਤੇ ਲਾਗਇਨ ਕਰਨ ਤੋਂ ਬਾਅਦ ਤੁਹਾਨੂੰ ਬੱਸ ਕੁਝ ਸਧਾਰਨ ਸਟੈਪਸ ਫੋਲੋ ਕਰਨੇ ਪੈਣਗੇ। ਇਨ੍ਹਾਂ ਵਿੱਚ ਤੁਹਾਨੂੰ ਨਵੀਂ ਜਾਣਕਾਰੀ ਭਰਨੀ ਜ਼ਰੂਰੀ ਹੋਵੇਗੀ। ਇਸ ਬਦਲਾਅ ਨੂੰ ਸੇਵ ਕਰ ਦਿਓ।
ਤੁਹਾਨੂੰ ਦੱਸਣਯੋਗ ਹੈ ਕਿ ਜੇਕਰ ਤੁਸੀਂ ਆਪਣਾ ਨਾਮ, ਪਤਾ ਤੇ ਜਨਮ ਮਿਤੀ ਚੇਂਜ ਕਰਨੀ ਹੈ ਤਾਂ, ਇਸ ਨਾਲ ਸਬੰਧਤ ਡਾਕੂਮੈਂਟ ਦੀ ਸਕੈਨ ਕਾਪੀ ਵੀ ਅਪਲੋਡ ਕਰਨੀ ਜ਼ਰੂਰੀ ਹੋਵੇਗੀ।
ਸਭ ਤੋਂ ਅਖੀਰ ਵਿੱਚ ਤੁਹਾਨੂੰ ਆਧਾਰ ਕਾਰਡ ਅਪਡੇਟ ਕਰਨ ਲਈ ਏਜੰਸੀ ਸਿਲੇਕਟ ਕਰਨੀ ਹੋਵੇਗੀ। (BPO service provider)
ਇਸ ਆਪਸ਼ਨ ਨੂੰ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਮੋਬਾਈਲ ਨੰਬਰ 'ਤੇ ਇੱਕ ਕਨਫਰਮੇਸ਼ਨ ਮੈਸੇਜ਼ ਆਏਗਾ ਜਿਸ ਤੋਂ ਬਾਅਦ ਕੁਝ ਹੀ ਹਫਤਿਆਂ ਵਿੱਚ ਤੁਹਾਡਾ ਆਧਾਰ ਕਾਰਡ ਅਪਡੇਟ ਹੋ ਜਾਵੇਗਾ।