Arvind Kejriwal: ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਅੱਜ ਆਪਣੀ ਚੌਥੀ ਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਰਵਾਇਤੀ ਨਵੀਂ ਦਿੱਲੀ ਸੀਟ ਤੋਂ ਚੋਣ ਲੜਨਗੇ, ਜਦਕਿ ਸੀਐਮ ਆਤਿਸ਼ੀ ਕਾਲਕਾਜੀ ਤੋਂ ਚੋਣ ਲੜਨਗੇ। ਮੰਤਰੀ ਸੌਰਭ ਭਾਰਦਵਾਜ ਨੂੰ ਗ੍ਰੇਟਰ ਕੈਲਾਸ਼ ਤੇ ਗੋਪਾਲ ਰਾਏ ਨੂੰ ਬਾਬਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਆਪ ਨੇ ਇਸ ਸੂਚੀ 'ਚ 38 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦੀ ਅੰਤਿਮ ਸੂਚੀ 'ਚ ਜ਼ਿਆਦਾਤਰ ਨਾਂ ਉਨ੍ਹਾਂ ਦੇ ਹਨ, ਜਿਨ੍ਹਾਂ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਜਦੋਂ ਕਿ ਸੀਐਮ ਆਤਿਸ਼ੀ ਕੈਬਨਿਟ ਮੰਤਰੀਆਂ ਸੌਰਭ ਭਾਰਦਵਾਜ, ਇਮਰਾਨ ਹੁਸੈਨ, ਗੋਪਾਲ ਰਾਏ ਤੇ ਮੁਕੇਸ਼ ਕੁਮਾਰ ਅਹਲਾਵਤ ਦੀਆਂ ਟਿਕਟਾਂ ਨੂੰ ਦੁਹਰਾਇਆ ਗਿਆ ਹੈ। ਇਸ ਤੋਂ ਇਲਾਵਾ 'ਆਪ' ਨੇ ਪਾਰਟੀ ਦੇ ਵੱਡੇ ਚਿਹਰਿਆਂ ਸੋਮਨਾਥ ਭਾਰਤੀ, ਦੁਰਗੇਸ਼ ਪਾਠਕ ਤੇ ਅਮਾਨਤੁੱਲਾ ਖਾਨ 'ਤੇ ਵੀ ਭਰੋਸਾ ਜਤਾਇਆ ਹੈ।
38 ਉਮੀਦਵਾਰਾਂ ਦੀ ਸੂਚੀ 'ਚ ਹੈਰਾਨੀਜਨਕ ਨਾਂ ਰਮੇਸ਼ ਪਹਿਲਵਾਨ ਦਾ ਹੈ, ਜੋ ਅੱਜ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ 'ਚ 'ਆਪ' 'ਚ ਸ਼ਾਮਲ ਹੋ ਗਏ ਹਨ। ਰਮੇਸ਼ ਪਹਿਲਵਾਨ ਨੂੰ ਕਸਤੂਰਬਾ ਨਗਰ ਤੋਂ ਟਿਕਟ ਦਿੱਤੀ ਗਈ ਹੈ। ਰਮੇਸ਼ ਦੀ ਪਤਨੀ ਕੁਸੁਮਲਤਾ ਕੌਂਸਲਰ ਹੈ। ਕੁਸੁਮਲਤਾ ਵੀ ਆਪ 'ਚ ਸ਼ਾਮਲ ਹੋ ਗਈ ਹੈ। ਦੋਵੇਂ ਪਤੀ-ਪਤਨੀ ਨੇ 2017 'ਚ ਆਪ ਛੱਡ ਦਿੱਤੀ ਸੀ ਅਤੇ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ 'ਆਪ' 'ਚ ਸ਼ਾਮਲ ਹੋਏ ਹਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :