ਸੰਜੈ ਸਿੰਘ ਦੇ ਬਿਆਨ ਤੋਂ ਦੋਵਾਂ ਪਾਰਟੀਆਂ ਦੇ ਗਠਜੋੜ ਬਾਰੇ ਜਾਰੀ ਖਿੱਚੋਤਾਣ ਖ਼ਤਮ ਹੋ ਗਈ ਹੈ। 'ਆਪ' ਦਾ ਕਾਂਗਰਸ ਨਾਲ ਸੀਟਾਂ ਦੀ ਵੰਡ ਦੇ ਮਾਮਲੇ 'ਤੇ ਰੇੜਕਾ ਪੈ ਗਿਆ, ਜਿਸ ਦਾ ਕੋਈ ਹੱਲ ਨਹੀਂ ਨਿੱਕਲਿਆ। ਸੰਜੈ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸਾਡੇ ਕੋਲ ਚਾਰ ਸੰਸਦ ਮੈਂਬਰ ਹਨ ਤੇ 20 ਵਿਧਾਇਕ, ਪਰ ਕਾਂਗਰਸ ਉੱਥੇ ਸੀਟਾਂ ਵੰਡਣਾ ਨਹੀਂ ਚਾਹੁੰਦੀ। ਉਨ੍ਹਾਂ ਦੱਸਿਆ ਕਿ ਇਹੋ ਸਥਿਤੀ ਚੰਡੀਗੜ੍ਹ, ਹਰਿਆਣਾ ਤੇ ਗੋਆ ਵਿੱਚ ਹੈ।
'ਆਪ' ਆਗੂ ਨੇ ਦੱਸਿਆ ਕਿ ਦਿੱਲੀ ਵਿੱਚ ਕਾਂਗਰਸ ਦਾ ਕੋਈ ਵਿਧਾਇਕ ਤੇ ਸੰਸਦ ਮੈਂਬਰ ਨਹੀਂ ਹੈ, ਫਿਰ ਵੀ ਉਹ ਤਿੰਨ ਸੀਟਾਂ ਦੀ ਮੰਗ ਕਰ ਰਹੇ ਸੀ, ਸੋ ਇਹ ਗਠਜੋੜ ਹੋਣਾ ਮੁਮਕਿਨ ਨਹੀਂ ਹੈ। ਉੱਧਰ, ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਤੇ ਦਿੱਲੀ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਿਤ ਨੇ ਮੁਲਾਕਾਤ ਕੀਤੀ ਸੀ। ਇਸ ਬੈਠਕ ਮਗਰੋਂ ਪਾਰਟੀ ਦੇ ਸੀਨੀਅਰ ਨੇਤਾ ਨੇ ਵੀ ਗਠਜੋੜ ਦੀ ਸੰਭਾਵਨਾ ਨੂੰ ਬੇਹੱਦ ਘੱਟ ਦੱਸਿਆ ਸੀ।