Delhi News: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਮਾਨਤੁੱਲਾ ਖਾਨ ਦੇ ਘਰ ਛਾਪਾ ਮਾਰਿਆ ਅਤੇ 12 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਈਡੀ ਦੀ ਟੀਮ ਅਮਾਨਤੁੱਲਾ ਦੇ ਘਰ ਤੋਂ ਰਵਾਨਾ ਹੋ ਗਈ ਹੈ। ਹੁਣ ਅਮਾਨਤੁੱਲਾ ਨੇ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ ਹੈ। 'ਆਪ' ਵਿਧਾਇਕ ਅਮਾਨਤੁੱਲਾ ਨੇ ਕਿਹਾ ਕਿ ਈਡੀ ਨੂੰ ਘਰ 'ਚੋਂ ਕੁਝ ਨਹੀਂ ਮਿਲਿਆ।


ਅਮਾਨਤੁੱਲਾ ਨੇ ਪੱਤਰਕਾਰਾਂ ਨੂੰ ਦੱਸਿਆ, 'ਈਡੀ ਦੀ ਟੀਮ ਸਵੇਰੇ ਸੱਤ ਵਜੇ ਆਈ। ਈਡੀ ਨੇ 12-14 ਘੰਟੇ ਤੱਕ ਤਲਾਸ਼ੀ ਲਈ। ਮੇਰੇ ਘਰੋਂ ਕੁਝ ਨਹੀਂ ਮਿਲਿਆ। ਇਹ ਪੁਰਾਣਾ ਮਾਮਲਾ ਹੈ ਜਿਸ 'ਤੇ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਸੀਬੀਆਈ ਨੇ 2016 ਵਿੱਚ ਕੇਸ ਦਰਜ ਕੀਤਾ ਸੀ। ਚਾਰਜਸ਼ੀਟ ਸਬਮਿਟ ਹੋ ਚੁੱਕੀ ਹੈ। ਇਹ ਵਕਫ਼ ਬੋਰਡ ਦੀ ਨਿਯੁਕਤੀ ਨਾਲ ਜੁੜਿਆ ਮਾਮਲਾ ਹੈ। ਮੈਂ ਹਾਈ ਕੋਰਟ ਦੀ ਜ਼ਮਾਨਤ 'ਤੇ ਹਾਂ। ਸਿਰਫ਼ ਪਰੇਸ਼ਾਨ ਕਰ ਰਹੇ ਹਨ। ਜੇਕਰ ਉਹ ਸੰਮਨ ਭੇਜਣਗੇ ਜਾਂ ਸਾਨੂੰ ਸੱਦਣਗੇ ਤਾਂ ਅਸੀਂ ਈਡੀ ਕੋਲ ਜ਼ਰੂਰ ਜਾਵਾਂਗੇ। ਸੰਘਰਸ਼ ਹੈ ਅਤੇ ਇਹ ਜਾਰੀ ਰਹੇਗਾ। ਅਸੀਂ ਰਾਜਨੀਤੀ ਵਿੱਚ ਹਾਂ। ਇਨ੍ਹਾਂ ਸਾਰੀਆਂ ਕਾਰਵਾਈਆਂ ਲਈ ਤਿਆਰ ਰਹਿੰਦੇ ਹਾਂ।






ਇਹ ਵੀ ਪੜ੍ਹੋ: Israel-Hamas War: ਏਅਰ ਇੰਡੀਆ ਨੇ ਗਾਹਕਾਂ ਨੂੰ ਦਿੱਤੀ ਰਾਹਤ, ਤੇਲ ਅਵੀਵ ਤੋਂ ਉਡਾਣ ਦੀ ਟਿਕਟ ਰੱਦ ਕਰਨ ‘ਤੇ ਨਹੀਂ ਲਈ ਜਾਵੇਗੀ ਫੀਸ, ਇਨ੍ਹਾਂ ਯਾਤਰੀਆਂ ਨੂੰ ਮਿਲੇਗੀ ਸੁਵਿਧਾ


ਆਮ ਆਦਮੀ ਪਾਰਟੀ ਨੇ ਕੀ ਕਿਹਾ ਸੀ?


ਇਸ ਤੋਂ ਪਹਿਲਾਂ ‘ਆਪ’ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਦਰਜ ਕੀਤੇ ਗਏ ਕੇਸਾਂ ਵਿੱਚੋਂ 95 ਫ਼ੀਸਦੀ ਵਿਰੋਧੀ ਆਗੂਆਂ ਦੇ ਖ਼ਿਲਾਫ਼ ਹਨ। 'ਆਪ' ਨੇਤਾ ਰਾਘਵ ਚੱਢਾ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਭਾਜਪਾ ਵਿਰੋਧੀ ਗਠਜੋੜ INDIA ਤੋਂ ਡਰਦੀ ਹੈ। ਉਨ੍ਹਾਂ ਕਿਹਾ, “ਮੈਂ ਕਹਿਣਾ ਚਾਹਾਂਗਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਏਜੰਸੀਆਂ ਚੁੱਪ ਹਨ ਜਦੋਂਕਿ ਗੈਰ-ਭਾਜਪਾ ਸ਼ਾਸਿਤ ਰਾਜਾਂ ਵਿੱਚ ਉਹ ਹਮਲਾਵਰ ਹਨ। ਸੀਬੀਆਈ ਅਤੇ ਈਡੀ ਦੁਆਰਾ ਦਰਜ ਕੀਤੇ ਗਏ ਕੇਸਾਂ ਵਿੱਚੋਂ ਲਗਭਗ 95 ਫੀਸਦੀ ਕੇਸ ਵਿਰੋਧੀ ਗਠਜੋੜ INDIA ਦੇ ਨੇਤਾਵਾਂ ਦੇ ਖਿਲਾਫ ਹਨ। INDIA ਗਠਜੋੜ ਦੇ ਬਣਨ ਤੋਂ ਬਾਅਦ ਹੀ ਕਾਂਗਰਸ, ਸ਼ਿਵ ਸੈਨਾ, ਤ੍ਰਿਣਮੂਲ ਕਾਂਗਰਸ ਅਤੇ ਹੋਰ ਮੈਂਬਰ ਪਾਰਟੀਆਂ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: India Vs China: ਗਲੋਬਲ ਅਰਥਵਿਵਸਥਾ 'ਚ ਯੋਗਦਾਨ ਪਾਉਣ 'ਚ ਚੀਨ ਨੂੰ ਪਛਾੜੇਗਾ ਭਾਰਤ, 5 ਸਾਲਾਂ ਤੱਕ ਲਗਾਤਾਰ ਹਾਸਲ ਕਰਨਾ ਹੋਵੇਗੀ 8 ਫੀਸਦੀ GDP