ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਮਨੋਜ ਕੁਮਾਰ ਨੂੰ ਚੋਣ ਪ੍ਰਕਿਰੀਆ ‘ਚ ਰੁਕਾਵਟ ਪੈਦਾ ਕਰਨ ਦੇ ਇਲਜ਼ਾਮ ‘ਚ ਤਿੰਨ ਮਹੀਨੇ ਕੈਦ ਦੀ ਸਜ਼ਾ ਦਿੱਤੀ ਹੈ। ਵਿਧਾਨ ਸਭਾ 2013 ਦੌਰਾਨ ਪੂਰਬੀ ਦਿੱਲੀ ਦੇ ਕਲਿਆਣਪੁਰੀ ਸਥਿਤ ਚੋਣ ਕੇਂਦਰ ਦੇ ਅਧਿਕਾਰੀ ਨੇ ਉਸ ਖਿਲਾਫ ਇਹ ਸ਼ਿਕਾਇਤ ਕੀਤੀ ਸੀ।

ਐਡੀਸ਼ਨਲ ਚੀਫ ਮੈਟਰੋਪੋਲੀਟਨ ਮੈਜਿਸਟ੍ਰੇਟ ਸਮਰ ਵਿਸ਼ਾਲ ਨੇ 10,000 ਰੁਪਏ ਦੇ ਬਾਂਡ ‘ਤੇ ਕੁਮਾਰ ਨੂੰ ਜ਼ਮਾਨਤ ਵੀ ਦੇ ਦਿੱਤੀ। ਇਸ ਨਾਲ ਹੁਣ ਇਸ ਫੈਸਲੇ ਖਿਲਾਫ ਉੱਚ ਅਦਾਲਤ ‘ਚ ਅਪੀਲ ਕਰ ਸਕਦਾ ਹੈ। ਅਦਾਲਤ ਨੇ 11 ਜੂਨ ਨੂੰ ਕੁਮਾਰ ਨੂੰ ਆਈਪੀਸੀ ਦੀ ਧਾਰਾ 186 ਤਹਿਤ ਸਰਕਾਰੀ ਸੇਵਕ ‘ਚ ਕੰਮ ‘ਚ ਰੁਕਾਵਟ ਪੈਦਾ ਕਨਾ ਤੇ ਜਨਤਕ ਨੁਮਾਇੰਦਗੀ ਕਾਨੂੰਨ ਦੀ ਧਾਰਾ 131 ਤਹਿਤ ਚੋਣ ਕੇਂਦਰ ਨੇੜੇ ਅਵਿਵਸਥਾਂ ਫੈਲਾਉਣ ਦਾ ਦੋਸ਼ੀ ਠਹਿਰਾਇਆ ਸੀ।


ਕੁਮਾਰ ‘ਤੇ ਇਲਜ਼ਾਮ ਹੈ ਕਿ ਸਾਲ 201 ‘ਚ ਦਿੱਲੀ ਵਿਧਾਨ ਸਭਾ ਚੋਣਾਂ ‘ਚ ਐਮਸੀਡੀ ਸਕੂਲ ਦੇ ਗੇਟ ‘ਤੇ 50 ਲੋਕਾਂ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਸੀ ਜਿਸ ਨਾਲ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।