ਉੱਤਰਾਖੰਡ: ਇੱਥੇ ਦੇ ਓਲੀ ‘ਚ ਕਾਰੋਬਾਰੀ ਗੁਪਤਾ ਭਰਾਵਾਂ ਦੇ ਬੇਟਿਆਂ ਦਾ ਵਿਆਹ ਹੋਇਆ। ਇਸ ਸ਼ਾਹੀ ਵਿਆਹ ਦਾ ਜਸ਼ਨ ਕਰੀਬ ਹਫਤੇ ਤਕ ਚੱਲਿਆ। 200 ਕਰੋੜੀ ਵਿਆਹ ‘ਚ ਕੈਟਰੀਨਾ ਕੈਫ ਤੇ ਬਾਦਸ਼ਾਹ ਜਿਹੇ ਕਈ ਸਟਾਰਸ ਨੂੰ ਬੁਲਾਇਆ ਗਿਆ ਸੀ। ਹੁਣ ਇਸ ਸ਼ਾਹੀ ਵਿਆਹ ਤੋਂ ਬਾਅਦ ਕਈ ਟਨ ਕਚਰਾ ਫੈਲ ਗਿਆ ਹੈ।



ਓਲੀ ‘ਚ ਫੈਲੇ ਇਸ ਕਚਰੇ ਨੂੰ ਸਾਫ਼ ਕਰਨ ਲਈ ਗੁਪਤਾ ਭਰਾਵਾਂ ਨੇ ਨਗਰ ਪਾਲਿਕਾ ਨੂੰ 54 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਵੀ ਕਚਰੇ ਦਾ ਅੰਬਾਰ ਲੱਗਿਆ ਹੋਇਆ ਹੈ। ਇਸ ਨੂੰ ਹਟਾਉਣ ਲਈ 20 ਮਜ਼ਦੂਰ ਲਾਏ ਗਏ ਹਨ।



ਉਧਰ ਦੂਜੇ ਪਾਸੇ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਪ੍ਰਸਾਸ਼ਨ ਦੀ ਟੀਮ ਤੇ ਪ੍ਰਦੂਸ਼ਨ ਕੰਟ੍ਰੋਲ ਬੋਰਡ ਦੀ ਟੀਮ ਨੇ ਓਲੀ ‘ਚ ਵਿਆਹ ਦੌਰਾਨ ਫੈਲੇ ਕੂੜੇ ‘ਤੇ ਵਾਤਾਵਰਣ ਨੂੰ ਹੋਏ ਨੁਕਸਾਨ ਦੀ ਰਿਪੋਰਟ ਬਣਾਈ ਹੈ। ਇਸ ਨੂੰ ਸਮੋਲੀ ਜ਼ਿਲ੍ਹਾ ਅਧਿਕਾਰੀ 7 ਜੁਲਾਈ ਨੂੰ ਹਾਈਕੋਰਟ ‘ਚ ਪੇਸ਼ ਕਰਨਗੇ। ਮਾਮਲੇ ਦੀ ਸੁਣਵਾਈ 8 ਜੁਲਾਈ ਨੂੰ ਹੋਵੇਗੀ।






ਓਲੀ ‘ਚ ਫੈਲੀ ਗੰਦਗੀ ਨੂੰ ਲੈ ਕੇ ਨਗਰ ਪਾਲਿਕਾ ਦੇ ਪ੍ਰਧਾਨ ਸ਼ੇਲੇਂਦਰ ਪੰਵਾਰ ਦਾ ਕਹਿਣਾ ਹੈ ਕਿ ਗੁਪਤਾ ਭਰਾਵਾਂ ਵੱਲੋਂ ਫਿਲਹਾਲ ਯੂਜ਼ਰ ਚਾਰਜ ਦੇ ਤੌਰ ‘ਤੇ ਪਾਲਿਕਾ ਨੂੰ 54 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਗਏ ਹਨ। ਓਲੀ ‘ਚ ਸਫਾਈ ਹੋਣ ਤੋਂ ਬਾਅਦ ਆਏ ਖ਼ਰਚ ਦਾ ਬਿੱਲ ਗੁਪਤਾ ਭਰਾਵਾਂ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਨਗਰਪਾਲਿਕਾ ਨੂੰ ਇੱਕ ਗੱਡੀ ਦੇਣ ਦੀ ਗੱਲ ਕੀਤੀ ਗਈ ਹੈ।



ਨਗਰ ਪਾਲਿਕਾ ਪ੍ਰਧਾਨ ਦਾ ਮੰਨਣਾ ਹੈ ਕਿ ਵਿਆਹ ਹੋਣ ਨਾਲ ਓਲੀ ‘ਚ ਗੰਦਗੀ ਹੋਈ ਹੈ। ਵਿਆਹ ਦੀ ਸਜਾਵਟ ਲਈ ਲੱਗੇ ਫੁੱਲ ਤੇ ਬਚਿਆ ਖਾਣਾ ਕੂੜਾ ਓਲੀ ‘ਚ ਫੈਲਿਆ ਹੈ।