ਨਵੀਂ ਦਿੱਲੀ: ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਨੂੰ ਧਰਨਾ ਖ਼ਤਮ ਕਰਨ ਲਈ ਬੀਤੇ ਦਿਨੀਂ ਅਲਟੀਮੇਟਮ ਦਿੱਤਾ ਗਿਆ ਸੀ। ਗਣਤੰਤਰ ਦਿਵਸ ਮੌਕੇ ਹੋਏ ਘਟਨਾਕ੍ਰਮ ਮਗਰੋਂ ਯੋਗੀ ਸਰਕਾਰ ਨੇ ਸਖ਼ਤ ਰੁਖ ਇਖ਼ਤਿਆਰ ਕਰਦਿਆਂ ਧਰਨਾ ਸਥਲ ਖਾਲੀ ਕਰਵਾਉਣ ਦੇ ਹੁਕਮ ਦਿੱਤੇ। ਇਸ ਦੌਰਾਨ ਧਰਨਾ ਸਥਲ ‘ਤੇ ਬਿਜਲੀ-ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਪਹਿਲਾਂ ਤਾਂ ਰਾਤ ਨੂੰ ਹੀ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਪਰ ਬਾਅਦ ‘ਚ ਉਨ੍ਹਾਂ ਕਿਹਾ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਹ ਪਿੱਛੇ ਨਹੀਂ ਹਟਣਗੇ।
ਟਿਕੈਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਫੋਨ ‘ਤੇ ਪਾਣੀ ਤੇ ਬਾਥਰੂਮ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪਾਰਚੀ ਦੇ ਕੋਂਡਲੀ ਤੋਂ ਵਿਧਾਇਕ ਕੁਲਦੀਪ ਕੁਮਾਰ ਨੇ ਰਾਤ ਇੱਕ ਵਜੇ ਪਾਣੀ ਦਾ ਟੈਂਕਰ ਮੌਕੇ ‘ਤੇ ਪਹੁੰਚਾਇਆ।
ਇਸ ਦੇ ਨਾਲ ਹੀ ਆਪ ਸਾਂਸਦ ਸੰਜੇ ਸਿੰਘ ਨੇ ਕਿਹਾ ਕਿ ਰਾਕੇਸ਼ ਟਿਕੈਤ ਨਾਲ ਫੋਨ ‘ਤੇ ਗੱਲ ਹੋਈ, ਅਰਵਿੰਦ ਕੇਜਰੀਵਾਲ ਤੇ ਆਪ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਗੱਦਾਰੀ ਕੀਤੀ ਹੈ। ਕਿਸਾਨਾਂ ‘ਤੇ ਹਮਲੇ ਦੀ ਸਾਜ਼ਿਸ਼ ਹੈ, ਪ੍ਰਸਾਸ਼ਨ ਨੇ ਪਾਣੀ ਬੰਦ ਕਰ ਦਿੱਤਾ ਹੈ ਤੇ ਬਾਥਰੂਮ ਹਟਵਾ ਦਿੱਤੇ ਹਨ ਜਿਸ ਕਰਕੇ ਆਪ ਹੁਣ ਤਾਨਾਸ਼ਾਹ ਸਰਕਾਰ ਖਿਲਾਫ ਸੰਸਦ ‘ਚ ਮੁੱਦਾ ਚੁੱਕੇਗੀ।
ਇਹ ਵੀ ਪੜ੍ਹੋ: Budget 2021: ਬਜਟ ਸੈਸ਼ਨ ਸ਼ੁਰੂ, PM ਮੋਦੀ ਦਾ ਐਲਾਨ, ਸਰਕਾਰ ਹਰ ਮੁੱਦੇ ’ਤੇ ਚਰਚਾ ਲਈ ਤਿਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Farmers Protest: ਯੂਪੀ ਸਰਕਾਰ ਦੀ ਸਖਤੀ ਮਗਰੋਂ ਟਿਕੈਤ ਨੇ ਖੜਕਾਇਆ ਕੇਜਰੀਵਾਲ ਨੂੰ ਫੋਨ, ਰਾਤੋ-ਰਾਤ ਪਹੁੰਚਾਏ ਪਾਣੀ ਦੇ ਟੈਂਕਰ
ਏਬੀਪੀ ਸਾਂਝਾ
Updated at:
29 Jan 2021 11:51 AM (IST)
ਕਿਸਾਨਾਂ ਦੇ ਅੰਦੋਲਨ ‘ਚ ‘ਆਪ’ ਲਗਾਤਾਰ ਕਿਸਾਨਾਂ ਦੀ ਹਿਤੈਸ਼ੀ ਬਣ ਕੇ ਉੱਭਰ ਰਹੀ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਨਾਲ-ਨਾਲ ਲੋਕਾਂ ਦੇ ਦਿਲਾਂ ‘ਚ ਵੀ ਖਾਸ ਥਾਂ ਬਣਾ ਲਈ ਹੈ। ਕਿਸਾਨਾਂ ਦੀ ਮਦਦ ਲਈ ਇੱਕ ਵਾਰ ਫੇਰ ਆਪ ਅੱਗੇ ਆਈ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -