ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਹੋਈ ਹਿੰਸਾ ਮਗਰੋਂ ਸਿੰਘੂ, ਟਿੱਕਰੀ ਤੇ ਗਾਜੀਪੁਰ ਬਾਰਡਰਾਂ ਸਮੇਤ ਦਿੱਲੀ ਦੀਆਂ ਬਰੂਹਾਂ ਤੇ ਲੱਗੇ ਕਿਸਾਨਾਂ ਦੇ ਮੋਰਚੇ ਨੂੰ ਕਾਫੀ ਫਰਕ ਪਿਆ ਹੈ। ਬੀਤੀ ਰਾਤ ਪ੍ਰਦਰਸ਼ਨਕਾਰੀਆਂ ਦੀ ਘੱਟ ਗਿਣਤੀ ਵੇਖ ਕੇ ਪ੍ਰਸ਼ਾਸਨ ਨੇ ਗਾਜ਼ੀਪੁਰ ਬਾਰਡਰ ਖਾਲੀ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ। ਸਿੰਘੂ ਤੇ ਟਿੱਕਰੀ ਬਾਰਡਰ ਤੇ ਵੀ ਕਿਸਾਨਾਂ ਦੀ ਕਾਫੀ ਗਿਣਤੀ ਘੱਟ ਹੋਈ ਹੈ।

ਪੰਜਾਬੀ ਕਾਲਾਕਾਰ ਤੇ ਅਦਾਕਾਰ ਜੋ ਸ਼ੁਰੂ ਤੋਂ ਹੀ ਕਿਸਾਨਾਂ ਦੀ ਹਮਾਇਤ 'ਚ ਖੜ੍ਹੇ ਸੀ, ਨੇ ਇੱਕ ਵਾਰ ਫੇਰ ਕਿਸਾਨੀ ਤੇ ਕਿਸਾਨ ਅੰਦੋਲਨ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕੀਤੀ ਹੈ। ਪੰਜਾਬ ਗਾਇਕ ਰਣਜੀਤ ਬਾਵਾ ਤੇ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੋਰਚੇ ਤੇ ਵਾਪਸ ਜਾਣ ਤੇ ਅੰਦਲੋਨ ਨੂੰ ਮੁੜ ਤੋਂ ਮਜ਼ਬੂਤ ਕਰਨ।.






.


ਦੱਸ ਦੇਈਏ ਕਿ ਬੀਤੀ ਰਾਤ ਬੀਕੇਯੂ ਲੀਡਰ ਰਾਕੇਸ਼ ਟਿਕੈਤ ਕਾਫੀ ਭਾਵੁਕ ਹੋ ਗਏ ਸੀ। ਉਹ ਧਰਨਾ ਚੁੱਕਣ ਲਈ ਰਾਜ਼ੀ ਨਹੀਂ ਹੋਏ। ਇਸ ਮਗਰੋਂ ਉਨ੍ਹਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਣ ਲੱਗੀ। ਇਸ ਵੀਡੀਓ ਵਿੱਚ ਰਾਕੇਸ਼ ਟਿਕੈਤ ਬਿਆਨ ਦਿੰਦੇ ਹੋਏ ਰੋ ਪਏ।

ਸੋਸ਼ਲ ਮੀਡੀਆ ਤੇ ਲੋਕਾਂ ਨੇ ਇਸ ਵੀਡੀਓ ਨੂੰ ਤੇਜ਼ੀ ਨਾਲ ਸ਼ੇਅਰ ਕੀਤਾ ਤੇ ਅਪੀਲ ਕੀਤੀ ਕਿ ਲੋਕ ਜਲਦੀ ਤੋਂ ਜਲਦੀ ਮੋਰਚੇ ਤੇ ਵਾਪਸ ਪਹੁੰਚਣ। ਇਸ ਮਗਰੋਂ ਕੱਲ੍ਹ ਦੇਰ ਰਾਤ ਤੋਂ ਹੀ ਕਿਸਾਨਾਂ ਦੀ ਗਾਜ਼ੀਪੁਰ ਬਾਰਡਰ ਤੇ ਆਮਦ ਜਾਰੀ ਹੈ ਤੇ ਧਰਨਾ ਮੁੜ ਤੋਂ ਜਾਰੀ ਹੈ।