ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਮਿਰਚ ਪਾਉਡਰ ਸੁੱਟਣ ਦੇ ਮਾਮਲਾ ‘ਤੇ ਰਾਜਨੀਤੀ ਭਖਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਇਸ ਘਟਨਾ ਨੂੰ ਬੀਜੇਪੀ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। 'ਆਪ' ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਸਥਿਤ ਬੀਜੇਪੀ ਦਫਤਰ ਬਾਹਰ ਪ੍ਰਦਰਸ਼ਨ ਕਰੇਗੀ।
ਕੱਲ੍ਹ ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਪੁਲਿਸ ‘ਤੇ ਸਵਾਲ ਚੁੱਕੇ ਸੀ। ਇਸ ਨੂੰ ਬੀਜੇਪੀ ਦੀ ਸਾਜਿਸ਼ ਕਿਹਾ ਸੀ ਜਦਕਿ ਬੀਜੇਪੀ ਨੇ ਸ਼ੱਕ ਜਤਾਉਂਦੇ ਹੋਏ ਕਿਹਾ ਸੀ ਕਿ ਹੋ ਸਕਦਾ ਹੈ ਕਿ ਕੇਜਰੀਵਾਲ ਨੇ ਆਪਣੇ ‘ਤੇ ਹਮਲਾ ਆਪ ਹੀ ਕਰਵਾਇਆ ਹੋਵੇ।
ਇਸ ਮਾਮਲੇ ‘ਚ ਜਿੱਥੇ 'ਆਪ' ਤੇ ਬੀਜੇਪੀ ਲੀਡਰ ਇੱਕ-ਦੂਜੇ ‘ਤੇ ਇਲਜ਼ਾਮ ਲਾ ਰਹੇ ਹਨ, ਉਧਰ ਮੁਲਜ਼ਮ ਅਨਿਲ ਕੁਮਾਰ ਨੇ ਆਪਣਾ ਬਿਆਨ ਬਦਲ ਲਿਆ ਹੈ। ਪੁਲਿਸ ਅਨਿਲ ਤੋਂ ਹਮਲੇ ਦੀ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਬਰ ਹੈ ਕਿ ਮੁਲਜ਼ਮ ਹਿਰਾਸਤ ‘ਚ ਅਜੀਬ ਹਰਕਤਾਂ ਕਰ ਰਿਹਾ ਹੈ ਤੇ ਜੈ ਮਾਤਾ ਦੇ ਨਾਅਰੇ ਲਾ ਰਿਹਾ ਹੈ।