Delhi MCD Election 2021 Results: ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਦਿੱਲੀ ਨਗਰ ਨਿਗਮ ਜ਼ਿਮਨੀ ਚੋਣਾਂ 'ਚ ਭਾਜਪਾ ਨੂੰ ਝਟਕਾ ਲੱਗਾ ਹੈ। 'ਆਪ' ਨੇ ਪੰਜ ਵਿੱਚੋਂ 4 ਸੀਟਾਂ ਤੇ ਕਬਜ਼ਾ ਕਰ ਲਿਆ ਹੈ ਜਦਕਿ ਕਾਂਗਰਸ ਨੇ 1 ਸੀਟ 'ਤੇ ਬਾਜ਼ੀ ਮਾਰੀ ਲਈ ਹੈ।


 



  • ਤ੍ਰਿਲੋਕਪੁਰੀ ਤੋਂ ਵਿਜੇ ਕੁਮਾਰ ਨੇ 4986 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ।

  • ਕਲਿਆਣਪੁਰੀ  ਵਿੱਚ ਆਪ ਦੇ ਧੀਰੇਂਦਰ ਕੁਮਾਰ ਨੇ 7043 ਵੋਟਾਂ ਦੇ ਅੰਤਰ ਵਿੱਚ ਜਿੱਤ ਹਾਸਿਲ ਕੀਤੀ।

  • ਰੋਹਿਨੀ ਤੋਂ ਆਪ ਦੇ ਉਮੀਦਵਾਰ ਰਾਮ ਚੰਦਰ ਨੇ ਜਿੱਤ ਦਰਜ ਕੀਤੀ।

  • ਸ਼ਾਲੀਮਾਰ ਬਾਗ ਤੋਂ ਵੀ ਆਪ ਉਮੀਦਵਾਰ ਸੁਨੀਤਾ ਮਿਸ਼ਰਾ ਨੇ ਜਿੱਤ ਹਾਸਿਲ ਕੀਤੀ।

  • ਜਦੋਂ ਕਿ ਪੂਰਬੀ ਚੌਹਾਨ ਬਾਂਗਰ ਤੋਂ ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਜਿੱਤ ਪ੍ਰਾਪਤ ਕੀਤੀ ਹੈ।