ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ 'ਗੁੰਡਿਆਂ' ਨੇ ਦਿੱਲੀ ਜਲਬੋਰਡ ਹੈੱਡਕੁਆਰਟਰ ਵਿਖੇ ਰਾਘਵ ਚੱਢਾ ਦੇ ਦਫਤਰ 'ਤੇ ਹਮਲਾ ਕੀਤਾ। ਤਸਵੀਰਾਂ 'ਚ ਭੰਨ-ਤੋੜ ਤੇ ਖੂਨ ਦੇ ਦਾਗ ਦਿਖਾਈ ਦੇ ਰਹੇ ਹਨ। ਰਾਘਵ ਚੱਢਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਬਾਰੇ ਇੱਕ ਵੀਡੀਓ ਸਾਂਝਾ ਕੀਤੀ ਹੈ।


ਇਸ ਦੇ ਨਾਲ ਹੀ ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਲਿਖਿਆ- ਭਾਜਪਾ ਦੇ ਗੁੰਡਿਆਂ ਨੇ ਦਿੱਲੀ ਜਲਬੋਰਡ ਹੈੱਡਕੁਆਰਟਰਾਂ ਤੇ ਹਮਲਾ ਕਰ ਦਿੱਤਾ। ਮੇਰੇ ਪੂਰੇ ਦਫਤਰ ਦੀ ਭੰਨਤੋੜ ਕੀਤੀ ਗਈ ਹੈ। ਕਰਮਚਾਰੀਆਂ ਨੂੰ ਧਮਕੀ ਦਿੱਤੀ ਗਈ ਹੈ।


ਇੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਾਰੀ ਘਟਨਾ ‘ਤੇ ਭਾਜਪਾ ‘ਤੇ ਹਮਲਾ ਬੋਲਿਆ। ਸਿਸੋਦੀਆ ਨੇ ਕਿਹਾ- “ਭਾਜਪਾ ਦੇ ਲੋਕ ਹੁਣ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਘਰਾਂ ਤੇ ਦਫਤਰਾਂ ਵਿੱਚ ਘੁਸਪੈਠ ਕਰ ਰਹੇ ਹਨ ਤੇ ਪੁਲਿਸ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਹੇਠ ਲਿਆਉਂਦੀ ਹੈ ਤੇ ਉਨ੍ਹਾਂ ‘ਤੇ ਹਮਲਾ ਕਰ ਦਿੰਦੀ ਹੈ। ਭਾਜਪਾ ਗੁੰਡਾਗਰਦੀ ਦਾ ਦੂਜਾ ਨਾਂ।"

ਉੱਥੇ ਹੀ, ਦੂਜੇ ਪਾਸੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਘਟਨਾ ਬਾਰੇ ਭਾਜਪਾ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ- “ਦੇਸ਼ ਦੀ ਰਾਜਧਾਨੀ ਵਿਚ ਇਹ ਕਿਸ ਤਰ੍ਹਾਂ ਦੀ ਗੁੰਡਾਗਰਦੀ ਹੈ? ਪਹਿਲਾਂ ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ, ਫਿਰ ਮਨੀਸ਼ ਸਿਸੋਦੀਆ ਦੇ ਪਰਿਵਾਰ ‘ਤੇ ਹਮਲਾ ਅਤੇ ਹੁਣ ਰਾਘਵ ਚੱਢਾ ਦੇ ਦਫਤਰ ‘ਤੇ ਕਾਤਲਾਨਾ ਹਮਲਾ। ਅਮਿਤ ਸ਼ਾਹ ਚੋਣ ਹਾਰ ਨੂੰ ਭੁੱਲ ਨਹੀਂ ਸਕਦੇ, ਲੋਕਾਂ ਖੂਨ ਖਰਾਬੇ 'ਤੇ ਉਤਰ ਆਏ ਹਨ।"


ਹਾਲਾਂਕਿ, ਭਾਜਪਾ ਨੇ ਆਮ ਆਦਮੀ ਪਾਰਟੀ 'ਤੇ ਇਸ ਘਟਨਾ ਬਾਰੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਦਿੱਲੀ ਬੀਜੇਪੀ ਨੇ ਕਿਹਾ- “ਆਪ ਦਾ ਕੰਮ ਝੂਠ ਬੋਲਣਾ ਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣਾ ਹੈ। ਭਾਜਪਾ ਦਿੱਲੀ ਦੇ ਲੋਕਾਂ ਦੇ ਹਿੱਤਾਂ ਲਈ ਲੜਦੀ ਰਹੇਗੀ ਤੇ ‘ਆਪ’ ਦੀ ਪੋਲ ਖੋਲ੍ਹਦੀ ਰਹੇਗੀ। ਅੱਜ ਮੁੱਖ ਮੰਤਰੀ ਕੇਜਰੀਵਾਲ ਦਾ ਟੈਂਕਰ ਘੁਟਾਲਾ ਜਨਤਕ ਤੌਰ ‘ਤੇ ਸਾਹਮਣੇ ਆਇਆ ਹੈ, ਸੀਐਮ ਤੇ ਉਨ੍ਹਾਂ ਦੇ ਆਗੂ ਇਸ ਤੋਂ ਬੌਖਲਾ ਗਏ ਹਨ।”

Congress in West Bengal Assemblyelection 2021: ਪੱਛਮੀ ਬੰਗਾਲ 'ਚ ਬੀਜੇਪੀ ਨੂੰ ਡੱਕਣ ਲਈ ਕਾਂਗਰਸ ਦਾ ਵੱਡਾ ਐਲਾਨ, ਖੱਬੀਆਂ ਪਾਰਟੀਆਂ ਨਾਲ ਮਿਲੇਗਾ ਹੱਥ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904