ਜੀਂਦ: ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਉਚਾਨਾ ਵਿੱਚ ਕਿਸਾਨਾਂ ਨੇ ਕਹੀਆਂ ਨਾਲ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੀ ਆਮਦ ਲਈ ਬਣਾਏ ਗਏ ਹੈਲੀਪੈਡ ਨੂੰ ਪੁੱਟ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਦੁਸ਼ਯੰਤ ਚੌਟਾਲਾ ਗੋ ਬੈਕ ਦੇ ਨਾਅਰੇਬਾਜ਼ੀ ਵੀ ਕੀਤੀ।


ਦੱਸ ਦਈਏ ਕਿ ਦੁਸ਼ਯੰਤ ਚੌਟਾਲਾ ਦਾ ਹੈਲੀਕਾਪਟਰ ਅੱਜ ਇਸ ਹੈਲੀਪੈਡ 'ਤੇ ਉਤਰਨਾ ਸੀ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਦੁਸ਼ਯੰਤ ਚੌਟਾਲਾ ਦਾ ਦੌਰਾ ਰੱਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਦੁਸ਼ਯੰਤ ਚੌਟਾਲਾ ਕਿਸਾਨਾਂ ਦਾ ਸਮਰਥਨ ਨਹੀਂ ਕਰਦੇ, ਉਹ ਚੌਟਾਲਾ ਨੂੰ ਇਸ ਖੇਤਰ ਵਿੱਚ ਦਾਖਲ ਨਹੀਂ ਹੋਣ ਦੇਣਗੇ।



ਕਿਸਾਨਾਂ ਨੇ ਕਿਹਾ ਸੀ ਕਿ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨੂੰ ਅਸਤੀਫਾ ਦੇ ਕੇ ਕਿਸਾਨਾਂ ਦੇ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਨੇਤਾ ਇੱਥੇ ਆਵੇਗਾ ਉਸ ਦਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ।

ਉਧਰ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਵਿਰੋਧ 'ਚ ਨਹੀਂ ਸਗੋਂ ਕਿਸਾਨਾਂ ਦੇ ਸਮਰਥਨ 'ਚ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਐਮਐਸਪੀ 'ਤੇ ਸ਼ੋਦ ਕਰਨ ਨੂੰ ਤਿਆਰ ਹੈ, ਪਰ ਕਿਸਾਨ ਗੱਲ ਕਰਨ ਨੂੰ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਦੁਸ਼ਯੰਤ ਚੌਟਾਲਾ ਨੇ ਸੂਬੇ 'ਚ ਆਪਣੀ ਗਠਬੰਧਨ ਸਰਕਾਰ 'ਤੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ 400 ਦਿਨਾਂ ਤੋਂ ਠੀਕ ਚਲ ਰਹੀ ਹੈ ਅਤੇ ਅੱਗੇ ਵੀ ਚਲਕੇ 5 ਸਾਲ ਪੂਰੇ ਕਰੇਗੀ।

ਬੀਜੇਪੀ 25 ਦਸੰਬਰ ਨੂੰ ਕਰੇਗੀ ਵੱਡਾ ਧਮਾਕਾ, ਪਾਰਟੀ ਪ੍ਰਧਾਨ ਜੇਪੀ ਨੱਡਾ ਨੇ ਦੇਸ਼ ਭਰ ਦੇ ਲੀਡਰਾਂ ਨੂੰ ਚਿੱਠੀ ਲਿਖ ਕੇ ਦਿੱਤੀ ਹਦਾਇਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904