ਹੁਣ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਨੇ ਗ਼ਰੀਬੀ ਵਿੱਚ ਜੀਵਨ ਬਤੀਤ ਕਰ ਰਹੇ ਬਾਸੁਦੇਬ ਦਾਸ ਨੂੰ ਵਿੱਤੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਉੱਧਰ ਭਾਜਪਾ ਦਾ ਦਾਅਵਾ ਹੈ ਕਿ ਅਮਿਤ ਸ਼ਾਹ ਦੇ ਦਾਸ ਦੇ ਘਰ ਜਾਣ ਤੋਂ ਬਾਅਦ ਹੀ ਤ੍ਰਿਣਮੂਲ ਸਰਕਾਰ ਨੂੰ ਬਾਉਲ ਗਾਇਕ ਦੀਆਂ ਤਕਲੀਫ਼ਾਂ ਵਿਖਾਈ ਦੇਣ ਲੱਗੀਆਂ ਹਨ।
ਗਾਇਕ ਦਾਸ ਦਾ ਕਹਿਣਾ ਹੈ ਕਿ ਉਹ 29 ਦਸੰਬਰ ਨੂੰ ਜ਼ਿਲ੍ਹੇ ’ਚ ਹੋਣ ਵਾਲੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਵਿੱਚ ਸ਼ਾਮਲ ਹੋਣਗੇ। ਤ੍ਰਿਣਮੂਲ ਕਾਂਗਰਸ ਦੇ ਬੀਰਭੂਮ ਜ਼ਿਲ੍ਹੇ ਦੇ ਪ੍ਰਧਾਨ ਅਨੁਬ੍ਰਤ ਮੰਡਲ ਨੇ ਦਾਸ ਨੂੰ ਰਾਜ ਸਰਕਾਰ ਤੋਂ ਮਾਲੀ ਇਮਦਾਦ ਦਿਵਾਉਣ ਦਾ ਵਾਅਦਾ ਕੀਤਾ ਹੈ। ਦਾਸ ਨੇ ਕਿਹਾ,‘ਸ਼ਾਹ ਜੀ ਇੰਨੇ ਵੱਡੇ ਵਿਅਕਤੀ ਹਨ, ਮੈਂ ਉਨ੍ਹਾਂ ਨੂੰ ਕੁਝ ਆਖਣਾ ਸੀ। ਮੈਂ ਉਨ੍ਹਾਂ ਨਾਲ ਬਾਉਲ ਕਲਾਕਾਰਾਂ ਦੀ ਸਥਿਤੀ ਬਾਰੇ ਗੱਲ ਕਰਨੀ ਚਾਹੁੰਦਾ ਸਾਂ।’
ਨਵੇਂ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦਾ ਕੀ ਹੋਏਗਾ ਹਾਲ? ਰਿਪੋਰਟ ਪੜ੍ਹ ਕੇ ਖੱਲ੍ਹ ਜਾਣਗੀਆਂ ਅੱਖਾਂ
ਉਨ੍ਹਾਂ ਕਿਹਾ,‘ਰਾਜ ਸਰਕਾਰ ਸਾਡੀ ਮਦਦ ਕਰ ਰਹੀ ਹੈ ਪਰ ਕੀ ਕੇਂਦਰ ਇਸ ਸਬੰਧੀ ਕੁਝ ਕਰ ਸਕਦਾ ਹੈ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਸਾਂ ਕਿ ਆਪਣੀ ਧੀ ਦੀ ਉੱਚ ਸਿੱਖਿਆ ਲਈ ਮੈਨੂੰ ਕਿੰਨੀ ਵਿੱਤੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲ ਕਰਨ ਦਾ ਮੌਕਾ ਨਾ ਮਿਲਣ ਦਾ ਦੁੱਖ ਹੈ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਜੀ ਦੇ ਜਾਣ ਤੋਂ ਬਾਅਦ ਕਿਸੇ ਭਾਜਪਾ ਆਗੂ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904