ਸਿਰਸਾ: ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਮੁੱਖ ਜਨਰਲ ਸਕੱਤਰ ਤੇ ਏਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੂੰ ਸੌਂਪ ਦਿੱਤਾ ਹੈ। ਅਸਤੀਫੇ ਵਿਚ ਅਭੈ ਚੌਟਾਲਾ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਨੂੰ 26 ਜਨਵਰੀ ਤੱਕ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ, ਨਹੀਂ ਤਾਂ 27 ਜਨਵਰੀ ਤੋਂ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਜਾਵੇ।
ਆਪਣੇ ਹਲਕੇ ਏਲਨਾਬਾਦ ਦੇ ਪਿੰਡ ਬਰਸਰੀ ਵਿੱਚ ਪਿੰਡ ਵਾਸੀਆਂ ਵਿੱਚ ਮੌਜੂਦ ਅਭੈ ਸਿੰਘ ਨੇ ਅਸਤੀਫੇ 'ਤੇ ਦਸਤਖਤ ਕੀਤੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਉਨ੍ਹਾਂ ਦੇ ਭਤੀਜੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਚਾਚਾ ਰਣਜੀਤ ਸਿੰਘ ਜੋ ਬਿਜਲੀ ਮੰਤਰੀ ਹਨ, ‘ਤੇ ਵੀ ਹਮਲਾ ਬੋਲਿਆ। ਵਿਧਾਇਕ ਅਭੈ ਚੌਟਾਲਾ ਨੇ ਕਰਨਾਲ ਦੇ ਕਮਲਾ ਪਿੰਡ ਵਿੱਚ ਹੋਏ ਵਿਕਾਸ ਲਈ ਮੁੱਖ ਮੰਤਰੀ ਨੂੰ ਘੇਰਿਆ।
ਅਭੈ ਚੌਟਾਲਾ ਨੇ ਕਿਹਾ ਕਿ ਉਹ ਚੌਧਰੀ ਦੇਵੀਲਾਲ ਦੇ ਵੰਸ਼ ਵਿੱਚੋਂ ਹਨ। ਚੌਧਰੀ ਦੇਵੀਲਾਲ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਵੀ ਤਿਆਗ ਦਿੱਤਾ ਸੀ। ਅੱਜ ਉਸ ਨੇ ਵੀ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਭੈ ਚੌਟਾਲਾ ਨੇ ਸਰਕਾਰ ਵਿੱਚ ਆਪਣੇ ਭਤੀਜੇ ਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਚਾਚੇ ਬਿਜਲੀ ਮੰਤਰੀ ਰਣਜੀਤ ਸਿੰਘ ਬਾਰੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਜੋ ਲੋਕ ਅੱਜ ਭਾਜਪਾ ਸਰਕਾਰ ਨਾਲ ਚਿੰਬੜੇ ਹੋਏ ਹਨ ਤੇ ਆਪਣੇ ਆਪ ਨੂੰ ਚੌਧਰੀ ਦੇਵੀਲਾਲ ਦੀ ਔਲਾਦ ਕਹਿ ਰਹੇ ਹਨ, ਉਹ ਦਰਅਸਲ ਚੌਧਰੀ ਦੇਵੀ ਲਾਲ ਦੇ ਰੂਪ ਨਹੀਂ ਬਲਕਿ ਭੂਤ ਹਨ।
ਅਭੈ ਚੌਟਾਲਾ ਨੇ ਅਸਤੀਫਾ ਦੇ ਭਤੀਜੇ ਦੁਸ਼ਯੰਤ ਤੇ ਚਾਚੇ ਰਣਜੀਤ ਨੂੰ ਵੰਗਾਰਿਆ
ਏਬੀਪੀ ਸਾਂਝਾ
Updated at:
11 Jan 2021 05:02 PM (IST)
ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਮੁੱਖ ਜਨਰਲ ਸਕੱਤਰ ਤੇ ਏਲਨਾਬਾਦ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੂੰ ਸੌਂਪ ਦਿੱਤਾ ਹੈ।
- - - - - - - - - Advertisement - - - - - - - - -