Punjab Assembly Election 2022: ਪੰਜ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਵੀ ਚੋਣਾਂ 'ਚ ਜਿੱਤ ਦੇ ਝੰਡੇ ਗੱਡਣ ਲਈ ਪੂਰੇ ਜੋਸ਼ ਨਾਲ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੰਜਾਬ ਰਾਜ 'ਚ 14 ਫਰਵਰੀ ਨੂੰ 117 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।

ਅਜਿਹੇ 'ਚ ਏਬੀਪੀ ਨਿਊਜ਼ ਸੀ ਵੋਟਰ ਇਹ ਜਾਣਨ ਲਈ ''ਗਰਾਊਂਡ ਜ਼ੀਰੋ'' 'ਤੇ ਗਿਆ ਹੈ ਕਿ ਇਸ ਵਾਰ ਸੂਬੇ 'ਚ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣ ਦੀ ਸੰਭਾਵਨਾ ਹੈ। ਏਬੀਪੀ ਨਿਊਜ਼ ਤੇ ਸੀ-ਵੋਟਰ ਦੇ ਓਪੀਨੀਅਨ ਪੋਲ 'ਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅਸਲ 'ਚ ਕੇਜਰੀਵਾਲ ਦੀ ਪਾਰਟੀ ਇੱਥੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰ ਸਕਦੀ ਹੈ।

ਆਮ ਆਦਮੀ ਪਾਰਟੀ ਨੂੰ 40 ਫੀਸਦੀ ਵੋਟਾਂ ਮਿਲਣ ਦੀ ਸੰਭਾਵਨਾ

'ਏਬੀਪੀ ਨਿਊਜ਼ ਸੀ ਵੋਟਰ' ਵੱਲੋਂ ਕੀਤੇ ਗਏ ਸਰਵੇ 'ਚ ਕੁੱਲ 117 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ 'ਚ ਕਾਂਗਰਸ ਨੂੰ 36 ਫੀਸਦੀ ਜਦਕਿ ਆਮ ਆਦਮੀ ਪਾਰਟੀ ਨੂੰ 40 ਫੀਸਦੀ ਵੋਟਾਂ ਮਿਲਦੀਆਂ ਨਜ਼ਰ ਆ ਰਹੀਆਂ ਹਨ, ਜਦਕਿ ਅਕਾਲੀ ਦਲ ਸਿਰਫ 18 ਫੀਸਦੀ ਵੋਟਾਂ ਨਾਲ ਸੰਤੁਸ਼ਟ ਨਜ਼ਰ ਆ ਰਿਹਾ ਹੈ

ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ ਹਨ?
ਕਾਂਗਰਸ- 37-43
ਆਪ - 52-58
ਅਕਾਲੀ ਦਲ +17-23
ਭਾਜਪਾ-1-3
ਹੋਰ - 0-1

ਪੰਜਾਬ 'ਚ ਖੇਤਰ ਅਨੁਸਾਰ ਕਿਸ ਕੋਲ ਕਿੰਨੀਆਂ ਸੀਟਾਂ?
ਦੁਆਬਾ ਖੇਤਰ
ਕੁੱਲ ਸੀਟਾਂ- 23
ਕਾਂਗਰਸ- 7-11
ਆਪ- 7-11
ਅਕਾਲੀ ਦਲ +2-6
ਭਾਜਪਾ-0-1
ਹੋਰ - 0-0

ਪੰਜਾਬ ਵਿੱਚ ਕਿਸ ਕੋਲ ਕਿੰਨੀਆਂ ਸੀਟਾਂ ਹਨ?
ਮਾਂਝਾ ਖੇਤਰ
ਕੁੱਲ ਸੀਟਾਂ- 25
ਕਾਂਗਰਸ- 14-18
ਆਪ - 3-7
ਅਕਾਲੀ ਦਲ +2-6
ਭਾਜਪਾ-0-1
ਹੋਰ - 0-0

ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ ਹਨ?
ਮਾਲਵਾ ਖੇਤਰ
ਕੁੱਲ ਸੀਟਾਂ- 69
ਕਾਂਗਰਸ- 13-17
ਆਪ - 39-43
ਅਕਾਲੀ ਦਲ + 10-14
ਭਾਜਪਾ-0-2
ਹੋਰ - 0-1


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904