ABP C Voter Survey On PM Modi US Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਲੀਆ ਅਮਰੀਕਾ ਦੌਰਾ ਕਈ ਮਾਇਨਿਆਂ ਤੋਂ ਸਫਲ ਦੱਸਿਆ ਜਾ ਰਿਹਾ ਹੈ। ਇਸ ਦੌਰੇ ਤੋਂ ਬਾਅਦ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਦੌਰੇ ਤੋਂ ਬਾਅਦ ਵਿਸ਼ਵ ਨੇਤਾ (World leader) ਬਣ ਕੇ ਉਭਰੇ ਹਨ ਜਾਂ ਨਹੀਂ? ਸੀ-ਵੋਟਰ (C-voter) ਨੇ ਪੀਐਮ ਮੋਦੀ ਦੇ ਦੌਰੇ ਨਾਲ ਜੁੜੇ ਸਾਰੇ ਸਵਾਲਾਂ ਦੇ ਜਵਾਬ ਜਾਣਨ ਲਈ ਏਬੀਪੀ ਨਿਊਜ਼ (Abp news) ਲਈ ਹਫਤਾਵਾਰੀ ਸਰਵੇਖਣ ਕਰਵਾਇਆ ਹੈ। ਇਸ ਸਰਵੇਖਣ ਦੇ ਨਤੀਜੇ ਹੈਰਾਨ ਕਰਨ ਵਾਲੇ ਸਾਹਮਣੇ ਆਏ ਹਨ। ਇਸ ਸਰਵੇਖਣ ਵਿੱਚ ਲੋਕਾਂ ਨੇ ਆਪਣੀ-ਆਪਣੀ ਰਾਏ ਦਿੱਤੀ ਹੈ।


ਇਹ ਵੀ ਪੜ੍ਹੋ: Russia-Ukraine War: ਜੰਗ ਵਿਚਾਲੇ ਪੁਤਿਨ ਨੂੰ ਇੱਕ ਦਿਨ 'ਚ ਲੱਗੇ 2 ਵੱਡੇ ਝਟਕੇ, ਹੁਣ ਬੇਲਾਰੂਸ ਦੇ ਰਾਸ਼ਟਰਪਤੀ ਨੇ ਛੱਡਿਆ ਦੇਸ਼


ਜਦੋਂ ਇਹ ਸਰਵੇ ਕਰਵਾਇਆ ਗਿਆ ਤਾਂ ਉਸ ਵੇਲੇ ਇਸ ਸਰਵੇਖਣ 'ਚ ਪੁੱਛਿਆ ਗਿਆ ਸੀ ਕਿ ਕੀ ਅਮਰੀਕਾ ਦੌਰੇ ਤੋਂ ਬਾਅਦ ਮੋਦੀ ਵਿਸ਼ਵ ਨੇਤਾ (World leader) ਦੇ ਰੂਪ 'ਚ ਉਭਰੇ ਹਨ? ਇਸ ਸਵਾਲ ਦੇ ਜਵਾਬ ਵਿੱਚ ਸਰਵੇ 'ਚ ਸ਼ਾਮਲ 60 ਫੀਸਦੀ ਲੋਕਾਂ ਨੇ ਹਾਂ 'ਚ ਜਵਾਬ ਦਿੱਤਾ। ਉੱਥੇ ਹੀ 31 ਫੀਸਦੀ ਲੋਕਾਂ ਨੇ ਨਹੀਂ ਵਿੱਚ ਜਵਾਬ ਦਿੱਤਾ ਹੈ। ਨਾਲ ਹੀ ਹਾਂ ਤੇ ਨਾਂ ਕਰਨ ਵਾਲਿਆਂ ਤੋਂ ਇਲਾਵਾਂ 9 ਫੀਸਦੀ ਲੋਕਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਹੈ। 


ਕੀ ਇਸ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਨੇਤਾ (PM narendara modi world leader) ਵਜੋਂ ਉਭਰੇ ਹਨ?


ਹਾਂ ਕਰਨ ਵਾਲੇ-60 ਫੀਸਦੀ

ਨਹੀਂ ਕਰਨ ਵਾਲੇ - 31 ਫੀਸਦੀ

ਪਤਾ ਨਹੀਂ - 9 ਫੀਸਦੀ

ਇਹ ਵੀ ਪੜ੍ਹੋ: PM Modi In US: ਇੰਟਰਨੈਸ਼ਨਲ ਸਿੰਗਰ ਮੈਰੀ ਮਿਲਬੇਨ ਨੇ ਪੀਐਮ ਮੋਦੀ ਦੇ ਪੈਰਾਂ ਨੂੰ ਲਾਇਆ ਹੱਥ, ਕਿਹਾ- ਮੇਰੇ ਲਈ ਮਾਣ ਵਾਲੀ ਗੱਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।