ਨਵੀਂ ਦਿੱਲੀ: ਪੱਛਮੀ ਬੰਗਾਲ ’ਚ ਇਸ ਮਹੀਨੇ ਦੇ ਅਖ਼ੀਰ ’ਚ ਵੋਟਿੰਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। 27 ਮਾਰਚ ਤੋਂ ਰਾਜ ਵਿੱਚ ਅੱਠ ਗੇੜਾਂ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਭਾਜਪਾ ਨੇ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਿਲੇ ਨੂੰ ਫ਼ਤਿਹ ਕਰਨ ਲਈ ਅੱਡ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।
ਭਾਜਪਾ ਨੇ ਪੱਛਮੀ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਸ਼ੁਭੇਂਦੂ ਅਧਿਕਾਰੀ ਸਮੇਤ ਕਈ ਵੱਡੇ ਆਗੂਆਂ ਨੂੰ ਤੋੜ ਕੇ ਆਪਣੇ ਨਾਲ ਜੋੜੇ ਹਨ। ਭਾਜਪਾ ਦੇ ਕੇਂਦਰੀ ਮੰਤਰੀ ਵੀ ਚੋਣ ਮੁਹਿੰਮ ਵਿੱਚ ਲੱਗੇ ਹੋਏ ਹਨ।
ABP News-Cvoter ਵੱਲੋਂ ਕਰਵਾਏ ਗਏ ‘ਓਪੀਨੀਅਨ ਪੋਲ’ ਦੇ ਅੰਕੜਿਆਂ ਅਨੁਸਾਰ ਤ੍ਰਿਣਮੂਲ ਕਾਂਗਰਸ ਨੰਬਰ ਇੱਕ ਉੱਤੇ ਹੀ ਕਾਇਮ ਹੈ, ਜਦਕਿ ਭਾਜਪਾ ਨੰਬਰ ਦੋ ਦੀ ਪਾਰਟੀ ਵਜੋਂ ਉੱਭਰੀ ਹੈ। ਇਸ ਬਾਰੇ ਸਿਆਸੀ ਵਿਸ਼ਲੇਸ਼ਕ ਪ੍ਰਦੀਪ ਸਿੰਘ ਤੇ ਅਭੇ ਦੂਬੇ ਦੀ ਰਿਪੋਰਟ ਅਨੁਸਾਰ ਬੀਤੇ ਜਨਵਰੀ ਦੇ ‘ਓਪੀਨੀਅਨ ਪੋਲ’ ਵਿੱਚ ਤ੍ਰਿਣਮੂਲ ਕਾਂਗਰਸ ਦੇ 154 ਤੋਂ 162 ਸੀਟਾਂ ਜਿੱਤਣ ਦਾ ਅਨੁਮਾਨ ਲਾਇਆ ਗਿਆ ਸੀ। ਭਾਜਪਾ ਤਦ 98 ਤੋਂ 106 ਸੀਟਾਂ ਜਿੱਤਦੀ ਵਿਖਾਈ ਦੇ ਰਹੀ ਸੀ। ਕਾਂਗਰਸ ਤੇ ਬੀਆਂ ਪਾਰਟੀਆਂ ਦੇ ਗੱਠਜੋੜ ਨੂੰ 26 ਤੋਂ 34 ਸੀਟਾਂ ਮਿਲਦੀਆਂ ਦਿਸ ਰਹੀਆਂ ਸਨ।
ਮਾਰਚ ਮਹੀਨੇ ਦੇ ਸਰਵੇਖਣ ’ਚ ਤ੍ਰਿਣਮੂਲ ਕਾਂਗਰਸ ਦੇ ਖਾਤੇ 150 ਤੋਂ 166 ਸੀਟਾਂ ਜਾਂਦੀਆਂ ਦਿਸ ਰਹੀਆਂ ਹਨ। ਭਾਜਪਾ ਦੇ ਖਾਤੇ 98 ਤੋਂ 114 ਸੀਟਾਂ ਪੈਣ ਦਾ ਅਨੁਮਾਨ ਹੈ, ਜਦਕਿ ਕਾਂਗਰਸ ਤੇ ਖੱਬੀਆਂ ਪਾਰਟੀਆਂ ਦੇ ਗੱਠਜੋੜ ਨੂੰ 23 ਤੋਂ 31 ਸੀਟਾਂ ਮਿਲ ਸਕਦੀਆਂ ਹਨ।
ਪੱਛਮੀ ਬੰਗਾਲ ਦੀ 294 ਮੈਂਬਰੀ ਵਿਧਾਨ ਸਭਾ ’ਚ ਸਰਕਾਰ ਬਣਾਉਣ ਲਈ ਘੱਟੋ-ਘੱਟ 147 ਸੀਟਾਂ ਦੀ ਲੋੜ ਹੋਵੇਗੀ। ਇੰਝ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੀ ਹੀ ਸਰਕਾਰ ਬਣਦੀ ਦਿਸ ਰਹੀ ਹੈ। ਪਰ ਸਿਆਸੀ ਵਿਸ਼ਲੇਸ਼ਕ ਅਭੇ ਕੁਮਾਰ ਦੂਬੇ ਮੁਤਾਬਕ ਸੂਬੇ ਵਿੱਚ ਹਵਾ ਤ੍ਰਿਣਮੂਲ ਕਾਂਗਰਸ ਦੇ ਵਿਰੁੱਧ ਹੈ।
ਉਨ੍ਹਾਂ ਦੱਸਿਆ ਕਿ ਇਸ ਵੇਲੇ ਮਮਤਾ ਬੈਨਰਜੀ ਦੀ ਸਰਕਾਰ ਵਿਰੁੱਧ ਸੱਤਾ ਵਿਰੋਧੀ ਜ਼ਬਰਦਸਤ ਲਹਿਰ ਚੱਲ ਰਹੀ ਹੈ। ਅਜਿਹੇ ਹਾਲਾਤ ਤੋਂ ਸਿਰਫ਼ ਭਾਜਪਾ ਨੂੰ ਹੀ ਫ਼ਾਇਦਾ ਹੋਵੇਗਾ। ਸਿਆਸੀ ਮਾਹਿਰ ਪ੍ਰਦੀਪ ਸਿੰਘ ਦਾ ਕਹਿਣਾ ਹੈ ਕਿ ਬੰਗਾਲ ਵਿੱਚ ਭਾਜਪਾ ਕੇਵਲ ਤਦ ਹੀ ਮਜ਼ਬੂਤ ਹੋਵੇਗੀ, ਜਦੋਂ ਕਾਂਗਰਸ ਤੇ ਖੱਬਾ ਮੁਹਾਜ਼ ਹੋਰ ਕਮਜ਼ੋਰ ਹੋਵੇਗਾ।
ਇਹ ਵੀ ਪੜ੍ਹੋ: Mexico Police Killed: ਮੈਕਸੀਕੋ 'ਚ ਬੰਦੂਕਧਾਰੀਆਂ ਨੇ ਕੀਤਾ ਪੁਲਿਸ ਕਾਫਲੇ 'ਤੇ ਹਮਲਾ, 13 ਪੁਲਿਸ ਮੁਲਾਜ਼ਮਾਂ ਦੀ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904