ਨਵੀਂ ਦਿੱਲੀ: ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਬਣ ਸਕਦੀ ਹੈ। ਇਹ ਦਾਅਵਾ ਲੋਕ ਸਭਾ ਚੋਣਾਂ 2019 ਦੇ ਆਖ਼ਰੀ ਗੇੜ ਦੀ ਵੋਟਿੰਗ ਪੂਰੀ ਹੋਣ ਮਗਰੋਂ ਏਬੀਪੀ ਨਿਊਜ਼ ਅਤੇ ਹੋਰਨਾਂ ਨਿਊਜ਼ ਚੈਨਲਾਂ ਵੱਲੋਂ ਜਾਰੀ ਐਗ਼ਜ਼ਿਟ ਪੋਲ ਨੇ ਕੀਤਾ ਹੈ।


ਐਗ਼ਜ਼ਿਟ ਪੋਲ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਐਨਡੀਏ ਨੂੰ ਪੂਰਨ ਬਹੁਮਤ ਹਾਸਲ ਹੋ ਗਿਆ ਹੈ। ਐਨਡੀਏ ਨੂੰ 542 ਵਿੱਚੋਂ 277 ਸੀਟਾਂ ਹਾਸਲ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਯੂਪੀਏ ਨੂੰ 130 ਸੀਟਾਂ ਮਿਲ ਸਕਦੀਆਂ ਹਨ, ਜਦਕਿ ਹੋਰਨਾਂ ਦਲਾਂ ਦੇ ਹਿੱਸੇ 135 ਸੀਟਾਂ ਆ ਸਕਦੀਆਂ ਹਨ।



ਹਾਲਾਂਕਿ, ਇਹ ਅਸਲ ਨਤੀਜੇ ਨਹੀਂ ਹਨ। ਐਤਵਾਰ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਪੂਰੀ ਹੋ ਚੁੱਕੀ ਹੈ ਅਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ। 23 ਮਈ ਨੂੰ ਸਾਫ ਹੋ ਜਾਵੇਗਾ ਕਿ ਕੌਣ 17ਵੀਂ ਲੋਕ ਸਭਾ ਦੀ ਅਗਵਾਈ ਕਰ ਰਿਹਾ ਹੈ ਅਤੇ ਕਿਸ ਦੇ ਹੱਥ ਦੇਸ਼ ਦੀ ਵਾਗਡੋਰ ਆਉਂਦੀ ਹੈ। ਏਬੀਪੀ ਨਿਊਜ਼ ਤੋਂ ਇਲਾਵਾ ਕੁਝ ਹੋਰ ਨਿਊਜ਼ ਚੈਨਲਾਂ ਵੱਲੋਂ ਕਰਵਾਏ ਗਏ ਐਗ਼ਜ਼ਿਟ ਪੋਲ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ।