ਹਿਸਾਰ: ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਨੇੜਲੇ ਪਿੰਡ ਬਿਛਪੜੀ ‘ਚ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਟਰੱਕ ਦੀ ਲਪੇਟ ‘ਚ ਆਉਣ ਨਾਲ ਤਿੰਨ ਕਾਵੜੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋਏ ਹਨ। ਇਸ ਹਾਦਸੇ ‘ਚ ਕਰੀਬ 6 ਹੋਰ ਕਾਵੜੀ ਜ਼ਖ਼ਮੀ ਦੱਸੇ ਜਾ ਰਹੇ ਹਨ।
ਇਹ ਹਾਦਸਾ ਰਾਤ ਕਰੀਬ 12 ਵਜੇ ਵਾਪਰਿਆ ਜਦੋਂ ਕਾਵੜੀਆਂ ਦਾ ਗਰੁੱਪ ਹਰਿਦਵਾਰ ਤੋਂ ਬਿਚਪੜੀ ਪਹੁੰਚਿਆ। ਲੋਕਾਂ ਨੇ ਘਟਨਾ ਦੀ ਜਾਣਕਾਰੀ ਡੀਐਸਪੀ ਸੰਜੇ ਕੁਮਾਰ ਨੂੰ ਦਿੱਤੀ। ਹਿਸਾਰ ਪੁਲਿਸ ਅਧਿਕਾਰੀ, ਬਰਵਾਲਾ ਡੀਐਸਪੀ ਤੇ ਬਰਵਾਲਾ ਥਾਣਾ ਇੰਚਾਰਜ ਮੌਕੇ ‘ਤੇ ਪਹੁੰਚੇ ਤੇ ਤਿੰਨ ਲਾਸ਼ਾਂ ਨੂੰ ਪੋਸਟਮਾਰਟ ਲਈ ਭੇਜ ਦਿੱਤਾ।
ਜਦਕਿ ਹਾਦਸੇ ‘ਚ ਜ਼ਖ਼ਮੀਆਂ ਨੂੰ ਹਿਸਾਰ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਰਾਜ ਸਿੰਘ (28), ਰੋਹਤਾਸ਼ (22) ਤੇ ਰਾਹੁਲ (18) ਬਿਛਪੜੀ ਨਿਵਾਸੀ ਵਜੋਂ ਹੋਈ ਹੈ। ਉਧਰ ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।
ਕਾਵੜੀਆਂ ਦੇ ਜਥੇ 'ਤੇ ਚੜ੍ਹਿਆ ਟਰੱਕ, ਤਿੰਨ ਮਰੇ, ਦੋ ਗੰਭੀਰ
ਏਬੀਪੀ ਸਾਂਝਾ
Updated at:
30 Jul 2019 11:42 AM (IST)
ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਨੇੜਲੇ ਪਿੰਡ ਬਿਛਪੜੀ ‘ਚ ਦਰਦਨਾਕ ਹਾਦਸਾ ਵਾਪਰਿਆ। ਜਿੱਥੇ ਟਰੱਕ ਦੀ ਲਪੇਟ ‘ਚ ਆਉਣ ਨਾਲ ਤਿੰਨ ਕਾਵੜੀਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋਏ ਹਨ। ਇਸ ਹਾਦਸੇ ‘ਚ ਕਰੀਬ 6 ਹੋਰ ਕਾਵੜੀ ਜ਼ਖ਼ਮੀ ਦੱਸੇ ਜਾ ਰਹੇ ਹਨ।
- - - - - - - - - Advertisement - - - - - - - - -