ਮਨਾਲੀ: ਇੱਥੇ ਨੇੜਲੇ ਇਲਾਕੇ ਤੋਂ ਚੱਲੀ ਵੋਲਵੋ ਬੱਸ ‘ਚ ਅਚਾਨਕ ਅੱਗ ਲੱਗ ਗਈ। ਇਸ ਨਾਲ ਬੱਸ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ। ਅੱਗ ਲੱਗੀ ਦੇਖ ਯਾਤਰੀਆਂ ‘ਚ ਹੜਕੰਪ ਮੱਚ ਗਿਆ। ਇਸੇ ਦੌਰਾਨ ਜਲਦੀ ‘ਚ ਸਾਰੀਆਂ ਸਵਾਰੀਆਂ ਨੂੰ ਬੱਸ ਤੋਂ ਸਮਾਂ ਰਹਿੰਦੇ ਉਤਾਰ ਲਿਆ ਗਿਆ। ਇਸ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਬੀਤੀ ਰਾਤ ਦੀ ਹੈ ਜਦੋਂ 15 ਮੀਲ ਤੋਂ ਚੱਲੀ ਬੱਸ (UP 83 BT 2720) ਨੂੰ ਅੱਗ ਲੱਗ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਤੇ ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾ ਲਿਆ।