ਅਸਾਮ ਦੀ ਰਾਜਧਾਨੀ ਗੁਹਾਟੀ ਵਿੱਚ ਅਸਾਮ ਸਿਵਲ ਸਰਵਿਸ (ACS) ਅਧਿਕਾਰੀ ਨੂਪੁਰ ਬੋਰਾ (Nupur Bora Case) ਦੇ ਘਰ ਛਾਪੇਮਾਰੀ ਦੌਰਾਨ ਵਿਸ਼ੇਸ਼ ਵਿਜੀਲੈਂਸ ਸੈੱਲ ਨੇ 92 ਲੱਖ ਰੁਪਏ ਨਕਦ ਅਤੇ ਲਗਭਗ 2 ਕਰੋੜ ਰੁਪਏ ਦੇ ਗਹਿਣੇ ਬਰਾਮਦ ਕੀਤੇ। ਇਸ ਤੋਂ ਬਾਅਦ ਬੋਰਾ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਐਤਵਾਰ ਰਾਤ ਨੂੰ ਕੀਤੀ ਜਾਣੀ ਸੀ, ਪਰ ਬੋਰਾ ਦੇ ਘਰ ਨਾ ਹੋਣ ਕਾਰਨ ਇਸਨੂੰ ਮੁਲਤਵੀ ਕਰ ਦਿੱਤਾ ਗਿਆ।
ਜਦੋਂ ਉਹ ਸੋਮਵਾਰ ਸਵੇਰੇ ਘਰ ਵਾਪਸ ਆਈ ਤਾਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ। ਛਾਪੇਮਾਰੀ ਨੂੰ ਉਸ ਦੇ ਹੋਰ ਟਿਕਾਣਿਆਂ ਤੱਕ ਵਧਾ ਦਿੱਤਾ ਗਿਆ। ਇਸ ਵਿੱਚ ਬਾਰਪੇਟਾ (Barpeta) ਜ਼ਿਲ੍ਹੇ ਵਿੱਚ ਇੱਕ ਕਿਰਾਏ ਦਾ ਘਰ ਵੀ ਸ਼ਾਮਲ ਹੈ।
ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ (Himanta Biswa Sarma) ਨੇ ਕਿਹਾ ਕਿ ਬੋਰਾ 'ਤੇ ਪਿਛਲੇ ਛੇ ਮਹੀਨਿਆਂ ਤੋਂ ਨਜ਼ਰ ਰੱਖੀ ਜਾ ਰਹੀ ਸੀ। ਉਸ 'ਤੇ ਬਾਰਪੇਟਾ ਵਿੱਚ ਸਰਕਲ ਅਫਸਰ ਹੁੰਦਿਆਂ ਸਰਕਾਰੀ ਅਤੇ ਸਤਰਾ ਜ਼ਮੀਨ ਨੂੰ ਗੈਰ-ਕਾਨੂੰਨੀ ਢੰਗ ਨਾਲ ਰਜਿਸਟਰ ਕਰਨ ਦਾ ਦੋਸ਼ ਹੈ।
ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ (KMSS) ਨੇ ਵੀ ਪਹਿਲਾਂ ਬੋਰਾ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਦੋਸ਼ ਲਗਾਇਆ ਗਿਆ ਸੀ ਕਿ ਉਹ ਜ਼ਮੀਨ ਨਾਲ ਸਬੰਧਤ ਕੰਮਾਂ ਲਈ 'ਰੇਟ ਕਾਰਡ' ਚਲਾਉਂਦੀ ਸੀ, ਜਿਸ ਵਿੱਚ ਉਹ 1,500 ਰੁਪਏ ਤੋਂ ਲੈ ਕੇ 2 ਲੱਖ ਰੁਪਏ ਤੱਕ ਦੀ ਰਿਸ਼ਵਤ ਲੈ ਕੇ ਦਸਤਾਵੇਜ਼ ਅਤੇ ਰਿਕਾਰਡ ਬਦਲਦੀ ਸੀ।
ਇਸ ਛਾਪੇਮਾਰੀ ਦੀ ਅਗਵਾਈ Vigilance Cell ਦੀ ਐਸਪੀ ਰੋਜ਼ੀ ਕਲਿਤਾ ਨੇ ਕੀਤੀ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਨਕਦੀ ਅਤੇ ਗਹਿਣੇ ਸ਼ੁਰੂਆਤੀ ਜਾਂਚ ਦਾ ਹਿੱਸਾ ਹਨ ਅਤੇ ਅੱਗੇ ਦੀ ਜਾਂਚ ਤੋਂ ਹੋਰ ਖੁਲਾਸੇ ਹੋ ਸਕਦੇ ਹਨ।
ਇਸ ਦੇ ਨਾਲ ਹੀ ਬਾਰਪੇਟਾ ਦੇ ਭੂਮੀ ਮੰਡਲ ਸੁਰਜੀਤ ਡੇਕਾ (Surajit Deka) ਵਿਰੁੱਧ ਵੀ ਛਾਪੇਮਾਰੀ ਜਾਰੀ ਹੈ। ਉਨ੍ਹਾਂ ਵਿਰੁੱਧ ਵੀ ਭ੍ਰਿਸ਼ਟਾਚਾਰ (Corruption) ਦੇ ਗੰਭੀਰ ਦੋਸ਼ ਹਨ। ਸੀਐਮ ਸਰਮਾ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸਰਕਾਰ ਦਾ ਟੀਚਾ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਰੋਕਣਾ ਅਤੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।