ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਸੇਕ ਕਾਰਪੋਰਟਾਂ ਤੱਕ ਪਹੁੰਚਣ ਲੱਗਾ ਹੈ। ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਡਾਨੀ ਤੇ ਅੰਬਾਨੀ ਗਰੁੱਪ ਖਿਲਾਫ ਮੁਹਿੰਮ ਵੀ ਚਲਾਈ ਹੈ। ਹੁਣ ਵੱਡੇ ਕਾਰਪੋਰੇਟ ਘਰਾਣੇ ਸਫਾਈਆਂ ਦੇਣ ਲੱਦੇ ਹਨ।

ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਅਡਾਨੀ ਸਮੂਹ ਨੇ ਐਲਾਨ ਕੀਤਾ ਹੈ ਕਿ ਅਡਾਨੀ ਗਰੁੱਪ ਕਦੇ ਵੀ ਕਿਸਾਨਾਂ ਤੋਂ ਜ਼ਮੀਨ ਨਹੀਂ ਖਰੀਦਦਾ। ਅਸੀਂ ਸਿਰਫ ਅਨਾਜ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਸੇਵਾਵਾਂ ਫੂਡ ਕਾਰਪੋਰੇਸ਼ਨ ਆਫ਼ ਇੰਡੀਆ (ਐਫਸੀਆਈ) ਨੂੰ ਦਿੰਦੇ ਹਾਂ। ਐਫਸੀਆਈ ਨੂੰ ਆਪਣੀਆਂ ਸੇਵਾਵਾਂ ਦੇਣ ਵਾਲੀਆਂ ਹੋਰ ਕੰਪਨੀਆਂ ਵੀ ਹਨ।

ਅਸੀਂ ਇਨਫਰਾਸਟਰੱਕਚਰ ਦੇ ਖੇਤਰ ਵਿੱਚ ਕੰਮ ਕਰਦੇ ਹਾਂ ਤੇ ਕੰਟਰੈਕਟ ਫਾਰਮਿੰਗ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅਸੀਂ ਜੋ ਆਧੁਨਿਕ ਵਰਟੀਕਲ ਅੰਨ ਭੰਡਾਰ ਐਫਸੀਆਈ ਲਈ ਬਣਾਏ ਹਨ, ਸਿਰਫ ਕਣਕ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਹਨ।

ਸਾਡਾ ਖੇਤੀ ਸਬੰਧੀ ਜ਼ਮੀਨ ਗ੍ਰਹਿਣ ਕਰਨ ਦਾ ਕੋਈ ਉਦੇਸ਼ ਨਹੀਂ ਹੈ ਜੋ ਵੀ ਜ਼ਰੂਰੀ ਜ਼ਮੀਨ ਸਾਡੇ ਦੁਆਰਾ ਐਕੁਆਇਰ ਕੀਤੀ ਗਈ ਹੈ, ਉਹ ਸਿਰਫ ਐਫਸੀਆਈ ਵੱਲੋਂ ਕਣਕ ਨੂੰ ਆਧੁਨਿਕ ਤੇ ਵਿਗਿਆਨਕ ਢੰਗ ਨਾਲ ਸੁਰੱਖਿਅਤ ਰੱਖਣ ਲਈ ਅੰਨ ਭੰਡਾਰਾਂ ਦਾ ਨਿਰਮਾਣ ਕੀਤਾ ਗਿਆ ਹੈ।

ਦਰਅਸਲ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨਵੇਂ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਹਨ। ਇਹ ਅੰਦੋਲਨ ਲਗਪਗ 25 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ 'ਤੇ ਚੱਲ ਰਿਹਾ ਹੈ। ਪਹਿਲਾਂ ਤਾਂ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਸੂਟ ਬੂਟ ਸਰਕਾਰ ਕਹਿੰਦੀ ਆ ਰਹੀ ਹੈ। ਹਾਲਾਂਕਿ, ਨਵੇਂ ਖੇਤੀਬਾੜੀ ਕਾਨੂੰਨ ਤੋਂ ਬਾਅਦ, ਹੁਣ ਕਾਰਪੋਰੇਟ ਸੈਕਟਰ ਨੂੰ ਕਿਸਾਨਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਡਾਨੀ ਤੇ ਅੰਬਾਨੀ ਗਰੁੱਪ ਖਿਲਾਫ ਮੁਹਿੰਮ ਵੀ ਚਲਾਈ ਹੈ।

ਨਵਾਂ ਖੇਤੀਬਾੜੀ ਕਾਨੂੰਨ ਲਾਗੂ ਹੋਣ ਤੋਂ ਬਾਅਦ, ਪੰਜਾਬ ਤੇ ਹਰਿਆਣਾ ਸਣੇ ਹੋਰ ਰਾਜਾਂ ਦੇ ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਜ਼ਮੀਨ ਅਡਾਨੀ ਸਮੂਹ ਵਰਗੇ ਹੋਰ ਕਾਰਪੋਰੇਟ ਸੈਕਟਰਾਂ ਦੁਆਰਾ ਆਪਣੇ ਕਬਜ਼ੇ ਵਿਚ ਲੈ ਲਈ ਜਾਵੇਗੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨ ਡਰੇ ਹੋਏ ਹਨ ਤੇ ਕੇਂਦਰ ਤੇ ਕਾਰਪੋਰੇਟ ਸੈਕਟਰ ਵਿਰੁੱਧ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਹੁਣ ਅਡਾਨੀ ਸਮੂਹ ਨੂੰ ਇਸ਼ਤਿਹਾਰਾਂ ਰਾਹੀਂ ਸਮਝਾਉਣਾ ਪੈ ਰਿਹਾ ਹੈ। ਇਸ ਐਤਵਾਰ ਦੇ ਇਸ਼ਤਿਹਾਰ ਵਿੱਚ, ਅਡਾਨੀ ਗਰੁੱਪ ਦੀ ਤਰਫੋਂ ਲਿਖਿਆ ਗਿਆ ਹੈ, "ਇਸ ਗ਼ਲਤ ਪ੍ਰਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ।"

ਇਸ਼ਤਿਹਾਰ ਦੇ ਜ਼ਰੀਏ ਅਡਾਨੀ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ।
ਅਡਾਨੀ ਗਰੁੱਪ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਵਿੱਚ ਇਹ ਝੂਠ ਫੈਲਾਏ ਜਾ ਰਹੇ ਹਨ-

ਅਡਾਨੀ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਅਨਾਜ ਖਰੀਦਦੇ ਹਨ ਤੇ ਹੋਰਡਿੰਗ ਨੂੰ ਉਤਸ਼ਾਹਤ ਕਰਦੇ ਹਨ।

ਅਡਾਨੀ ਠੇਕੇਦਾਰ ਦੀ ਖੇਤੀ ਰਾਹੀਂ ਕਿਸਾਨਾਂ ਦਾ ਸ਼ੋਸ਼ਣ ਕਰਦੇ ਹਨ।

ਅਡਾਨੀ ਵੱਡੇ ਪੱਧਰ 'ਤੇ ਜ਼ਮੀਨਾਂ ਐਕਵਾਇਰ ਕਰ ਰਹੇ ਹਨ।